ਪੱਛਮੀ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਇੱਕ ਸੜਕ ਦਾ ਨਾਂ ਰੱਖਿਆ ਜਾਵੇਗਾ ‘ਸਿੱਖ ਲੇਨ’

dongara sikh 3.png

In an effort to honour the contribution of early Sikh settlers of Western Australia, a street to be named as 'Sikh Lane' in Dongara, 351 km northwest of Perth.

Get the SBS Audio app

Other ways to listen

ਪੱਛਮੀ ਆਸਟ੍ਰੇਲੀਆ ਦੇ ਡੋਂਗਰਾ ਇਲਾਕੇ ਵਿੱਚ 'ਹੈਪਬਰਨ ਸਟ੍ਰੀਟ' ਦੇ ਪੂਰਬ ਵੱਲ ਪੈਂਦੀ ਇੱਕ ਸੜਕ ਦਾ ਨਾਂ 'ਸਿੱਖ ਲੇਨ' ਰੱਖਿਆ ਜਾ ਰਿਹਾ ਹੈ। ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਤੋਂ ਤਰੁਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੌਂਸਲ ਨੂੰ ਇਸ ਨਾਂ ਦੀ ਪੇਸ਼ਕਸ਼ ‘ਸ਼ਾਇਰ ਔਫ ਇਰਵਿਨ’ ਜਿਸ ਦੇ ਅੰਤਰਗਤ ਇਹ ਸ਼ਹਿਰ ਆਉਂਦਾ ਹੈ ਅਤੇ 'ਸਿੱਖ ਅੇਸੋਸੀਏਸ਼ਨ' ਵਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ।


2022 ਵਿੱਚ ਪੱਛਮੀ ਆਸਟ੍ਰੇਲੀਆ ਦੇ ਡੋਂਗਰਾ ਇਲਾਕੇ ਵਿੱਚ ਕੁੱਝ ਪੁਰਾਣੇ ਦਸਤਾਵੇਜ਼ ਹਾਸਲ ਹੋਏ ਸਨ। ਇਹਨਾਂ ਦਸਤਾਵੇਜ਼ਾਂ ਵਿੱਚ ਆਸਟ੍ਰੇਲੀਆ ‘ਚ ਵੱਸਣ ਵਾਲੇ ਸਭ ਤੋਂ ਪਹਿਲੇ ਸਿੱਖਾਂ ਦੇ ਸਬੰਧ ਵਿੱਚ ਕਈ ਵੇਰਵੇ ਮਿਲੇ ਸਨ।

ਪੱਛਮੀ ਆਸਟ੍ਰੇਲੀਆ ਦੀ ਸਿੱਖ ਐਸੋਸੀਏਸ਼ਨ ਤੋਂ ਤਰੁਨਪ੍ਰੀਤ ਸਿੰਘ ਨੇ ਉਸ ਸਮੇਂ ਆਪਣੇ ਕੁੱਝ ਸਾਥੀਆਂ ਨਾਲ ਇਹਨਾਂ ਦਸਤਾਵੇਜ਼ਾਂ ਦੀ ਛਾਣ-ਬੀਣ ਕੀਤੀ ਸੀ ਅਤੇ ਇਸ ਸਬੰਧੀ ਵਧੇਰੇ ਜਾਣਕਾਰੀ ਭਾਈਚਾਰੇ ਨਾਲ ਵੀ ਸਾਂਝੀ ਕੀਤੀ ਸੀ।
ਤਰੁਨਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹਨਾਂ ਦਸਤਾਵੇਜ਼ਾਂ ਦੀ ਖੋਜ ਤੋਂ ਬਾਅਦ ਡੋਂਗਰਾ ਦੇ ਭਾਈਚਾਰੇ ਵਿੱਚ ਸਿੱਖ ਇਤਿਹਾਸ ਨੂੰ ਲੈ ਕੇ ਕਾਫੀ ਜਾਗਰੂਕਤਾ ਆਈ ਅਤੇ ਉਹਨਾਂ ਦਾ ਸਿੱਖ ਭਾਈਚਾਰੇ ਨਾਲ ਇੱਕ ਸਬੰਧ ਵੀ ਕਾਇਮ ਹੋ ਗਿਆ।

ਉਹਨਾਂ ਦੱਸਿਆ ਕਿ ਕੁੱਝ ਮਹੀਨੇ ਪਹਿਲਾਂ 'ਸ਼ਾਇਰ ਔਫ ਇਰਵਿਨ' ਜੋ ਕਿ ਡੋਂਗਰਾ ਸ਼ਹਿਰ ਦਾ ਪ੍ਰਬੰਧ ਦੇਖਦੀ ਹੈ, ਉਸ ਵਲੋਂ ਅਤੇ ਸਿੱਖ ਐਸੋਸੀਏਸ਼ਨ ਵਲੋਂ ਹੈਪਬਰਨ ਸਟ੍ਰੀਟ ਨਾਲ ਲੱਗਦੀ ਸਟ੍ਰੀਟ ਦਾ ਨਾਂ ਕੀਤੀ ਗਈ ਸੀ।

ਇਸ ਪੇਸ਼ਕਸ਼ ਬਾਰੇ ਜਦੋਂ ਕੌਂਸਲ ਨੇ ਭਾਈਚਾਰੇ ਤੋਂ ਵਿਚਾਰ ਮੰਗੇ ਤਾਂ ਇਸ ਨਵੇਂ ਨਾਂ ਨੂੰ ਭਾਈਚਾਰੇ ਦੇ ਮੈਂਬਰਾਂ ਦਾ ਵੱਡਾ ਹੁੰਗਾਰਾ ਮਿਲਿਆ।
ਤਰੁਨਪ੍ਰੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਸਟ੍ਰੀਟ ਨੂੰ ਰਸਮੀ ਤੌਰ ‘ਤੇ ‘ਸਿੱਖ ਲੇਨ’ ਦਾ ਨਾਂ ਸਤੰਬਰ, 2024 ਵਿੱਚ ਦਿੱਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਸਿੱਖ ਸ਼ੁਰੂਆਤੀ ਤੌਰ ਤੇ ਵਪਾਰੀਆਂ ਵਜੋਂ ਆਸਟ੍ਰੇਲੀਆ ਆਏ ਸਨ।

ਉਹਨਾਂ ਨੇ ਇਸ ਨੂੰ ਸਿੱਖ ਭਾਈਚਾਰੇ ਦੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਇਹ ਇੱਕ ਵੱਡੀ ਪ੍ਰਾਪਤੀ ਹੈ।

ਪੂਰੀ ਜਾਣਕਾਰੀ ਲਈ, ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ ਦੇ ਨੁਮਾਇੰਦੇ ਤਰੁਨ ਪ੍ਰੀਤ ਸਿੰਘ ਨਾਲ ਕੀਤੀ ਇਹ ਇੰਟਰਵਿਊ ਸੁਣੋ....
LISTEN TO
punjabi_06082024_sikhlane.mp3 image

ਪੱਛਮੀ ਆਸਟ੍ਰੇਲੀਆ ਦੇ ਮਾਣਮੱਤੇ ਸਿੱਖ ਇਤਿਹਾਸ ਨੂੰ ਸਮਰਪਿਤ ਇੱਕ ਸੜਕ ਦਾ ਨਾਂ ਰੱਖਿਆ ਜਾਵੇਗਾ ‘ਸਿੱਖ ਲੇਨ’

SBS Punjabi

14/08/202410:37

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।

Share