'2016 ਮਰਦਮਸ਼ੁਮਾਰੀ': ਸਿੱਖ ਧਰਮ ਆਸਟ੍ਰੇਲੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ

ਆਸਟ੍ਰੇਲੀਅਨ ਬਿਊਰੋ ਔਫ਼ ਸ੍ਟੇਟਿਸਟਿਕ੍ਸ ਦੁਆਰਾ ਜਾਰੀ ਕੀਤੇ ਗਏ ਮਰਦਮਸ਼ੁਮਾਰੀ 2016 ਦੇ ਅੰਕੜਿਆਂ ਤੋਂ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਸਿੱਖ ਧਰਮ ਆਸਟ੍ਰੇਲੀਆ ਦੇ "ਉਭਰ ਰਹੇ ਧਰਮਾਂ" ਵਿਚੋਂ ਇਕ ਹੈ। ਸਿੱਖ ਧਰਮ ਉਸ ਵੇਲ਼ੇ ਈਸਾਈ, ਇਸਲਾਮ, ਬੁੱਧ ਅਤੇ ਹਿੰਦੂ ਧਰਮ ਤੋਂ ਬਾਅਦ ਦੇਸ਼ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਸੀ।

Statewise breakdown of number of Sikhs residing in various states and territories of Australia, as per the 2016 Census

Statewise breakdown of number of Sikhs residing in various states and territories of Australia, as per the 2016 Census Source: SBS Punjabi

ਮਰਦਮਸ਼ੁਮਾਰੀ 2016 ਤੋਂ ਪ੍ਰਾਪਤ  ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਪਿਛਲੇ 10 ਸਾਲਾਂ ਵਿਚ ਸਿੱਖ ਧਰਮ ਦੇ ਰੁਝਾਨ ਵਿਚ 500 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ। ਸਿੱਖ ਧਰਮ ਤੋਂ ਇਲਾਵਾ ਇਸਲਾਮ, ਬੁੱਧ ਅਤੇ ਹਿੰਦੂ ਧਰਮ ਵਿਚ ਵੀ ਕਾਫ਼ੀ ਵਾਧਾ ਦਰਜ ਕੀਤਾ ਗਿਆ ਸੀ।

ਵਿਕਟੋਰੀਆ ਵਿਚ ਪਿਛਲੇ ਪੰਜ ਸਾਲਾਂ ਦੌਰਾਨ ਸਿੱਖਾਂ ਦੀ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। 2016 ਜਨਗਣਨਾ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਵਿਕਟੋਰੀਆ ਵਿਚ ਉਸ ਵੇਲ਼ੇ ਕੁਲ 52,762 ਸਿੱਖ ਸਨ।
Religious affiliations of Australians, as declared in Census 2016
Religious affiliations of Australians, as declared in Census 2016 Source: ABS
ਦੂਜਾ ਸਭ ਤੋਂ ਵੱਧ ਸਿੱਖ ਆਬਾਦੀ ਵਾਲਾ ਸੂਬਾ ਨਿਊ ਸਾਊਥ ਵੇਲਜ਼ ਸੀ ਜਿਥੇ 31,737 ਸਿੱਖ ਵੱਸਦੇ ਸਨ ਅਤੇ ਤੀਸਰੇ ਨੰਬਰ ਤੇ ਕੁਈਨਜ਼ਲੈਂਡ ਸੀ ਜਿੱਥੇ 17,433 ਸਿੱਖਾਂ ਨੇ ਆਪਣਾ ਰਹਿਣ ਦਾ ਠਿਕਾਣਾ ਬਣਾਇਆ। ਜੱਦ ਕੀ ਜਦੋਂ ਕਿ ਨੋਰਧਰਨ ਟੈਰੀਟੇਰੀ ਅਤੇ ਤਸਮਾਨੀਆ ਵਿੱਚ ਉਸ ਵੇਲ਼ੇ 700 ਤੋਂ ਵੀ ਘੱਟ ਸਿੱਖ ਸਨ।
Emerging religions of Australia
Emerging religions of Australia Source: ABS
ਇਹ ਪਹਿਲਾ ਮੌਕਾ ਹੈ ਜਦੋਂ 30 ਪ੍ਰਤੀਸ਼ਤ ਤੋਂ ਵੱਧ ਆਸਟ੍ਰੇਲੀਆਈ ਲੋਕਾਂ ਨੇ ਕੋਈ ਧਾਰਮਿਕ ਮਾਨਤਾ ਘੋਸ਼ਿਤ ਨਹੀਂ ਕੀਤੀ ਸੀ। ਈਸਾਈ ਧਰਮ ਵਿੱਚ ਆਸਥਾ ਰੱਖਣ ਵਾਲਿਆਂ ਵਿੱਚ ਭਾਵੇਂ ਭਾਰੀ ਕਮੀ ਆਈ ਸੀ ਪਰ ਈਸਾਈ ਧਰਮ ਉਸ ਵੇਲ਼ੇ ਵੀ ਸਭ ਤੋਂ ਵੱਡਾ ਧਰਮ ਸੀ। ਵਿਦੇਸਾਂ ਵਿਚ ਪੈਦਾ ਹੋਏ 47.3 ਪ੍ਰਤੀਸ਼ਤ ਲੋਕ ਈਸਾਈ ਧਰਮ ਦੀ ਪਾਲਣਾ ਕਰਦੇ ਸਨ।
Comparison of top 20 religions of Australia in 2006 and 2011
Comparison of top 20 religions of Australia in 2006 and 2011 Source: ABS
ਇਸ ਤੋਂ ਪਿਛਲੀਆਂ ਤਿੰਨ ਮਰਦਮਸ਼ੁਮਾਰੀ ਰਿਪੋਰਟਾਂ ਦੇ ਵਿਸ਼ਲੇਸ਼ਣ ਤੋਂ ਇਹ ਪਤਾ ਚੱਲਦਾ ਹੈ ਕਿ ਸਿੱਖ ਧਰਮ 2006 ਵਿਚ ਆਸਟ੍ਰੇਲੀਆ ਦੇ ਚੋਟੀ ਦੇ 20 ਧਰਮਾਂ ਵਿਚ ਵੀ ਸ਼ਾਮਲ ਨਹੀਂ ਸੀ। 2016 ਮਰਦਮਸ਼ੁਮਾਰੀ ਵਿੱਚ ਦਰਜ ਕੀਤੇ ਇਸ ਵਾਧੇ ਦੇ ਨਾਲ਼ ਸਿੱਖ ਧਰਮ ਵਿੱਚ ਆਸਥਾ ਰੱਖਣ ਵਾਲ਼ੇ ਲੋਕ ਉਸ ਵੇਲ਼ੇ ਆਸਟ੍ਰੇਲੀਆ ਦੀ ਕੁੱਲ ਆਬਾਦੀ ਦੇ 0.5 ਪ੍ਰਤੀਸ਼ਤ ਦੀ ਨੁਮਾਇੰਦਗੀ ਕਰ ਰਹੇ ਹਨ।
A comparison of religious affiliations of Australians over the past 50 years
A comparison of religious affiliations of Australians over the past 50 years Source: ABS
ਆਸਟ੍ਰੇਲੀਆ ਦੀ ਅਗਲੀ ਮਰਦਮਸ਼ੁਮਾਰੀ ਅਗਸਤ 2021 ਵਿਚ ਹੋਵੇਗੀ।
Statewise breakdown of number of Sikhs residing in various states and territories of Australia, as per the 2016 Census
Statewise breakdown of number of Sikhs residing in various states and territories of Australia, as per the 2016 Census Source: SBS Punjabi
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।


Share
Published 7 October 2020 7:10pm
Updated 12 August 2022 3:16pm
By Manpreet K Singh, Ravdeep Singh


Share this with family and friends