ਸਿਡਨੀ ਵਿੱਚ ਸਿੱਖ ਇਤਿਹਾਸ ਬਾਰੇ ਜਾਣੂ ਕਰਵਾਉਂਦੀ ਪ੍ਰਦਰਸ਼ਨੀ ਬਣ ਰਹੀ ਖਿੱਚ ਦਾ ਕੇਂਦਰ

Sikh Exhibition In Liverpool Regional Museum Sydney

Credit: Supplied by Amar Singh

Get the SBS Audio app

Other ways to listen

ਲਿਵਰਪੂਲ ਕੌਂਸਿਲ ਸਿਡਨੀ ਅਤੇ ਟਰਬਨ ਫਾਰ ਆਸਟ੍ਰੇਲੀਆ ਵਲੋਂ ਲਿਵਰਪੂਲ ਰੀਜਨਲ ਮਿਊਜ਼ੀਅਮ ਵਿੱਚ ‘ਸਿੱਖ ਪ੍ਰਦਰਸ਼ਨੀ’ ਲਗਾਈ ਗਈ ਹੈ। ਇਸ ਬਾਰੇ ਐੱਸਬੀਐੱਸ ਨਾਲ ਵੇਰਵੇ ਸਾਂਝੇ ਕਰਦਿਆਂ ਟਰਬਨ ਫਾਰ ਆਸਟ੍ਰੇਲੀਆ ਦੇ ਮੁਖੀ ਅਮਰ ਸਿੰਘ ਨੇ ਦੱਸਿਆ ਕਿ 29 ਅਕਤੂਬਰ ਤੋਂ ਸ਼ੁਰੂ ਹੋਈ ਇਹ ਪ੍ਰਦਰਸ਼ਨੀ ਅਪ੍ਰੈਲ ਮਹੀਨੇ ਤੱਕ ਜਾਰੀ ਰਹੇਗੀ।


ਉਨ੍ਹਾਂ ਦੱਸਿਆ ਕਿ ਇਸ ਪ੍ਰਦਰਸ਼ਨੀ ਵਿੱਚ ਸਿੱਖ ਮਰਿਆਦਾ ਦੇ ਪੰਜ ਕੱਕਾਰ, ਸ਼ਸਤਰ ਸੁਸ਼ੋਭਿਤ ਕੀਤੇ ਜਾਣ ਦੇ ਨਾਲ-ਨਾਲ ਪਹਿਲੀ ਅਤੇ ਦੂਜੀ ਸੰਸਾਰ ਜੰਗ ਦੇ ਸ਼ਹੀਦ ਸਿੱਖ ਫੌਜੀਆਂ ਦਾ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਨੂੰ ਸ਼ਾਮਿਲ ਕੀਤਾ ਗਿਆ ਹੈ।

ਆਸਟ੍ਰੇਲੀਆ ਵਿੱਚ ਸਿੱਖਾਂ ਦੀ ਆਮਦ ਅਤੇ ਗੁਰੁ ਗ੍ਰੰਥ ਸਾਹਿਬ ਜੀ ਦੇ ਪਹਿਲੀ ਵਾਰ ਪ੍ਰਕਾਸ਼ ਹੋਣ ਦਾ ਇਤਿਹਾਸ ਵੀ ਦਰਸਾਇਆ ਗਿਆ ਹੈ।

ਹੋਰ ਵੇਰਵੇ ਲਈ ਸੁਣੋ ਇਹ ਆਡੀਓ ਪੇਸ਼ਕਾਰੀ......
Sikh Exhibition in Liverpool Regional Museum Sydney
Credit: Supplied by Amar Singh
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਤੇ ਉੱਤੇ ਵੀ ਫਾਲੋ ਕਰੋ।

Share