ਪਰਥ ਗੁਰੂਦੁਆਰਾ ਸਾਹਿਬ ਦੀ ਬਾਹਰਲੀ ਕੰਧ 'ਤੇ ਉਕਰਿਆ ਮਿਊਰਲ ਦੇ ਰਿਹਾ ਹੈ ਸਰਬਤ ਦੇ ਭਲੇ ਦਾ ਸੁਨੇਹਾ

IMG-20240712-WA0121.jpg

ਪਰਥ ਦੇ ਕੈਨਿੰਗਵੇਲ ਗੁਰੂਦੁਆਰਾ ਸਾਹਿਬ ਦੀ ਬਾਹਰੀ ਕੰਧ 'ਤੇ ਬਣਾਇਆ ਗਿਆ ਇੱਕ ਮਿਊਰਲ (ਕੰਧ ਚਿੱਤਰ) Credit: Sikh Association of Western Australia (SAWA): Harjit Singh

Get the SBS Audio app

Other ways to listen

ਪਰਥ ਦੇ ਕੈਨਿੰਗਵੇਲ ਗੁਰੂਦੁਆਰਾ ਸਾਹਿਬ ਦੀ ਬਾਹਰਲੀ ਕੰਧ 'ਤੇ ਇੱਕ ਮਿਊਰਲ (ਕੰਧ ਚਿੱਤਰ) ਬਣਾਇਆ ਗਿਆ ਹੈ ਜਿਸ ਵਿੱਚ ਸਿੱਖ ਭਾਈਚਾਰੇ ਦੀ ਆਸਟ੍ਰੇਲੀਆ ਵਿਚਲੀ ਆਮਦ ਤੋਂ ਲੈਕੇ ਹੁਣ ਤੱਕ ਦੇ ਪਾਏ ਗਏ ਯੋਗਦਾਨਾਂ ਅਤੇ ਆਦਿਵਾਸੀ ਭਾਈਚਾਰੇ ਸਮੇਤ ਵਿਆਪਕ ਭਾਈਚਾਰੇ ਨਾਲ ਇਸ ਸਾਰੇ ਸਮੇਂ ਦੌਰਾਨ ਕਾਇਮ ਕੀਤੇ ਗਏ ਨਿੱਘਰ ਸਬੰਧਾਂ ਨੂੰ ਬਾਖੂਬੀ ਪ੍ਰਗਟਾਇਆ ਗਿਆ ਹੈ।


ਸਿੱਖ ਐਸੋਸ਼ਿਏਸ਼ਨ ਆਫ ਵੈਸਟਰਨ ਆਸਟ੍ਰੇਲੀਆ (SAWA) ਦੇ ਸਕੱਤਰ ਮਨਵੀਰ ਸਿੰਘ ਨੇ ਇਸ ਨਵੇਂ ਬਣਾਏ ਗਏ ਮਿਊਰਲ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ, "ਪਿੱਛਲੇ ਤਕਰੀਬਨ 10 ਸਾਲਾਂ ਤੋਂ ਅਜਿਹਾ ਇੱਕ ਕੰਧ ਚਿੱਤਰ ਤਿਆਰ ਕਰਨ ਬਾਰੇ ਲਗਾਤਾਰ ਵਿਚਾਰਾਂ ਕੀਤੀਆਂ ਜਾ ਰਹੀਆਂ ਸਨ ਤਾਂ ਕਿ ਵਿਆਪਕ ਭਾਈਚਾਰੇ ਨੂੰ ਆਸਟ੍ਰੇਲੀਅਨ ਸਿੱਖ ਭਾਈਚਾਰੇ ਵਲੋਂ ਪਾਏ ਜਾਣ ਵਾਲੇ ਯੋਗਦਾਨਾਂ ਬਾਰੇ ਕਲਾਤਮਕ ਤਰੀਕੇ ਨਾਲ ਸਮਝਾਇਆ ਜਾ ਸਕੇ।"

ਇਸ ਮਿਊਰਲ ਵਿੱਚ ਭਾਈਚਾਰੇ ਦੇ ਆਸਟ੍ਰੇਲੀਆ ਵਿਚਲੇ ਪਿਛੋਕੜ ਬਾਰੇ ਬਾਖੂਬੀ ਚਾਨਣਾ ਪਾਇਆ ਗਿਆ ਹੈ।

ਊਠ ਚਾਲਕਾਂ ਜਿਨ੍ਹਾਂ ਨੂੰ ਹਾਕਰਸ (Hawkers) ਵੀ ਕਿਹਾ ਜਾਂਦਾ ਸੀ, ਤੋਂ ਸ਼ੁਰੂ ਕਰ ਕੇ ਐਨਜ਼ੈਕ (AnZac) ਵਿੱਚ ਪਾਏ ਯੋਗਦਾਨ, ਟਰਬਨਸ ਐਂਡ ਟਰੱਸਟ ਵਲੋਂ ਕੀਤੇ ਜਾ ਰਹੇ ਹਾਲੀਆ ਕਾਰਜਾਂ, ਆਸਟ੍ਰੇਲੀਆ ਦੇ ਮੂਲ ਸਭਿਆਚਾਰ ਜਿਵੇਂ ਕੰਗਾਰੂ, ਪੋਪੀ ਫਲਾਵਰ, ਅਤੇ ਉਨ੍ਹਾਂ ਦੀ ਮੂਲ ਭਾਸ਼ਾ ਦੇ ਕੁੱਝ ਲਫਜ਼, ਨਦੀਆਂ, ਦਸਤਾਰ ਤੇ ਦੁਪੱਟੇ ਦੀ ਮਹੱਤਤਾ, ਅਤੇ ਭਵਿੱਖ ਲਈ ਬੁਣੇ ਹੋਏ ਸੁਫਨਿਆਂ ਨੂੰ ਇਸ 15 ਮੀਟਰ ਲੰਬੀ ਅਤੇ 3 ਮੀਟਰ ਉੱਚੀ ਕੰਧ ਉੱਤੇ ਬੜੇ ਹੀ ਦਿੱਲ ਖਿੱਚਵੇਂ ਅੰਦਾਜ਼ ਵਿੱਚ ਉਕਰਿਆ ਗਿਆ ਹੈ।

ਇਹ ਕੰਧ ਚਿੱਤਰ ਗੁਰੂਦੁਆਰਾ ਸਾਹਿਬ ਦੀ ਬਾਹਰੀ ਕੰਧ ਉੱਤੇ ਬਣਾਇਆ ਗਿਆ ਹੈ ਤਾਂ ਕਿ ਇਹ ਉੱਥੋਂ ਲੰਘਣ ਵਾਲੇ ਹਰ ਕਿਸੇ ਦੀ ਨਜ਼ਰ ਵਿੱਚ ਸਹਿਜੇ ਹੀ ਆ ਜਾਵੇ।

ਇਸ ਮਿਊਰਲ ਦੇ ਨਿਰਮਾਤਾ ਡੇਨੀਅਲ ਕੋਨੇਲ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਕਿਹਾ, "ਇਸ ਮਿਊਰਲ ਨੂੰ ਬਨਾਉਣ ਤੋਂ ਪਹਿਲਾਂ ਭਾਈਚਾਰੇ ਨਾਲ ਕਈ ਵਰਕਸ਼ਾਪਾਂ ਕਰਦੇ ਹੋਏ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਇਸ ਵਿੱਚ ਕੀ ਕੁੱਝ ਦਿਖਾਉਣਾ ਚਾਹੁੰਦੇ ਹਨ।"

"ਵਰਕਸ਼ਾਪਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਹੀ ਇਸ ਕੰਧ ਚਿੱਤਰ ਨੂੰ ਬਣਾਉਂਦੇ ਹੋਏ ਸਿੱਖ ਧਰਮ ਦਾ ਸਰਬੱਤ ਦੇ ਭਲੇ ਦਾ ਸੁਨੇਹਾ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ।"

ਇਸ ਮਿਊਰਲ (ਕੰਧ ਚਿੱਤਰ) ਬਾਰੇ ਵਿਆਕਪ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ਤੇ ਕਲਿੱਕ ਕਰੋ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share