ਪੰਜਾਬ ਨੂੰ ਬਿਆਨ ਕਰਦਾ ਇਨਿਸਫੇਲ ਦਾ ਕੰਧ ਚਿੱਤਰ ਬਣਿਆ ਖਿੱਚ ਦਾ ਕੇਂਦਰ

Innisfail Mural describing Punjab

Get the SBS Audio app

Other ways to listen

ਆਸਟ੍ਰੇਲੀਅਨ ਸੂਬੇ ਕੁਈਨਜ਼ਲੈਂਡ ਦੇ ਕਸਬੇ ਇਨਿਸਫੇਲ ਵਿਖੇ ਸਥਾਨਕ ਪੰਜਾਬੀ ਭਾਈਚਾਰੇ ਵਲੋਂ ਇੱਕ ਕੰਧ ਚਿੱਤਰ ਬਣਾਇਆ ਗਿਆ ਹੈ। 13 ਮੀਟਰ ਦੀ ਲੰਬਾਈ ਵਾਲਾ ਇਹ ਕੰਧ ਚਿੱਤਰ ਪੰਜਾਬ, ਕੇਨਜ ਦੇ ਕਿਸਾਨੀ ਭਾਈਚਾਰੇ ਅਤੇ ਉਨ੍ਹਾਂ ਨੂੰ ਜੋੜਨ ਵਾਲੇ ਹਰੇਕ ਪੱਖ ਨੂੰ ਬਿਆਨ ਕਰਦਾ ਹੈ। ਐਸਬੀਐਸ ਨਾਲ ਗੱਲਬਾਤ ਕਰਦਿਆਂ ਇੰਦਰਜੀਤ ਸਿੰਘ, ਬਲਜੀਤ ਕੌਰ ਅਤੇ ਅਮਰਜੀਤ ਕੌਰ ਨੇ ਦੱਸਿਆ ਕਿ ਸਥਾਨਕ ਭਾਈਚਾਰੇ ਦੀ ਇਸ ਕਲਪਨਾ ਨੂੰ ਡਾ. ਡੈਨੀਅਲ ਕੋਨੈੱਲ ਨੇ ਆਪਣੀ ਚਿੱਤਰ ਕਲਾ ਰਾਹੀਂ ਜੀਵੰਤ ਕੀਤਾ ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...


ਉਨ੍ਹਾਂ ਦੱਸਿਆ ਕਿ ਧਾਰਮਿਕ ਪੱਖ ਤੋਂ ਸ੍ਰੀ ਦਰਬਾਰ ਸਾਹਿਬ ਅਤੇ ਲੰਗਰ ਪ੍ਰਥਾ ਨੂੰ ਚਿੱਤਰ ਜ਼ਰੀਏ ਪੇਸ਼ ਕਰਨ ਦੇ ਨਾਲ-ਨਾਲ ਇਥੋਂ ਦੇ ਮੂਲ ਵਾਸੀਆਂ ਦੀ ਜ਼ਮੀਨ ‘ਮਾਮੂ ਕੰਟਰੀ’ ਨੂੰ ਵੀ ਦਰਸਾਇਆ ਗਿਆ ਹੈ।
Innisfail Mural Describing Sikhism
ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਕੰਧ ਚਿੱਤਰ ਨੂੰ ਹੋਂਦ ਵਿੱਚ ਆਉਣ ਨੂੰ ਸਾਢੇ ਚਾਰ ਮਹੀਨੇ ਦਾ ਸਮਾਂ ਲੱਗਾ ਹੈ। ਸਾਰੀ ਰੂਪ ਰੇਖਾ ਉਲੀਕੇ ਜਾਣ ਤੋਂ ਬਾਅਦ ਜਦੋਂ ਇਸ ਨੂੰ ਬਣਾਉਣਾ ਆਰੰਭ ਕੀਤਾ ਗਿਆ ਤਾਂ ਡਰਾਇੰਗ ਅਤੇ ਪੇਂਟਿੰਗ ਸਮੇਤ 2 ਹਫਤੇ ਵਿੱਚ ਮੁਕੰਮਲ ਹੋਇਆ। ਇਸ ਕੰਧ ਚਿੱਤਰ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਸਥਾਨਕ ਭਾਈਚਾਰੇ ਵਲੋਂ ਪੂਰੀ ਸ਼ਿੱਦਤ ਨਾਲ ਆਪਣਾ ਯੋਗਦਾਨ ਪਾਇਆ ਗਿਆ ਹੈ।ਛੋਟੇ ਬੱਚਿਆਂ ਤੋਂ ਲੈ ਕੇ ਕਿਸਾਨਾਂ ਤੋਂ ਲੈ ਕੇ ਪੁਲਿਸ ਅਫਸਰਾਂ, ਸਭ ਨੇ ਪੇਂਟ ਬਰੱਸ਼ ਰਾਹੀਂ ਆਪਣੀਆਂ ਭਾਵਨਾਵਾਂ ਬਿਆਨ ਕੀਤੀਆਂ ਹਨ।
Innisfail mural community.png
The Innisfail community came together to create the mural depicting the Himalayas, the Golden Temple and other religious and cultural symbols. Credit: Dr Daniel Connell
ਬਲਜੀਤ ਕੌਰ ਦੱਸਦੇ ਹਨ ਕਿ ਇਨਿਸਫੇਲ, ਪੰਜਾਬੀ ਭਾਈਚਾਰੇ ਦੀ ਬਹੁਤਾਤ ਵਾਲਾ ਇਲਾਕਾ ਹੈ ਅਤੇ ਇਸ ਕੰਧ ਚਿੱਤਰ ਨੂੰ ਬਣਾਉਣ ਦਾ ਇਹੀ ਮਕਸਦ ਸੀ ਕਿ ਸਭ ਨੂੰ ਪੰਜਾਬੀਆਂ ਦੇ ਪ੍ਰਵਾਸ ਦੇ ਨਾਲ-ਨਾਲ ਪੰਜਾਬ ਦੇ ਧਰਮ, ਵਿਰਸੇ ਤੇ ਖੇਤੀਬਾੜੀ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਸਥਾਨਕ ਭਾਈਚਾਰਾ ਆਪਣੇ ਇਸ ਮਕਸਦ ਵਿੱਚ ਸਫਲ ਹੋਇਆ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਪੌਪ ਦੇਸੀ  'ਤੇ ਸੁਣੋ। ਸਾਨੂੰ ਤੇ 
ਉੱਤੇ ਵੀ ਫਾਲੋ ਕਰੋ ।

Share