ਫੂਡ ਐਲਰਜੀ ਤੋਂ ਪ੍ਰਭਾਵਿਤ ਬੱਚੇ ਨੂੰ ਸਕੂਲ ਭੇਜਣ ਸਮੇਂ ਧਿਆਨ ਰੱਖਣਯੋਗ ਗੱਲਾਂ ਬਾਰੇ ਜ਼ਰੂਰੀ ਜਾਣਕਾਰੀ

GettyImages-908815444.jpg

Preschool kids Source: Getty / skynesher

Get the SBS Audio app

Other ways to listen

ਫੂਡ ਐਲਰਜੀ ਅਤੇ 'ਐਨਾਫਾਈਲੈਕਸਿਸ' ਵਾਲੇ ਬੱਚਿਆਂ ਨੂੰ ਸਕੂਲਾਂ ਵਿੱਚ ਭੇਜਣਾ ਬਹੁਤ ਸਾਰੇ ਮਾਪਿਆਂ ਲਈ ਚਿੰਤਾਜਨਕ ਹੋ ਸਕਦਾ ਹੈ, ਖਾਸ ਤੌਰ 'ਤੇ ਆਸਟ੍ਰੇਲੀਆ ਵਿੱਚ ਨਵੇਂ ਆਏ ਲੋਕਾਂ ਲਈ, ਜੋ ਸ਼ਾਇਦ ਮੌਜੂਦ ਪ੍ਰਣਾਲੀਆਂ ਅਤੇ ਦਿਸ਼ਾ-ਨਿਰਦੇਸ਼ਾਂ ਤੋਂ ਅਣਜਾਣ ਹਨ। ਭੋਜਨ ਤੋਂ ਹੋਣ ਵਾਲੀ ਐਲਰਜੀ ਦੇ ਮਾਮਲਿਆਂ ਵਿੱਚ ਆਸਟ੍ਰੇਲੀਆ ਸਭ ਤੋਂ ਉੱਚ-ਦਰਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਨਿਊ ਸਾਊਥ ਵੇਲਜ਼ ਦੀ ਫੂਡ ਅਥਾਰਟੀ ਮੁਤਾਬਕ, ਆਸਟ੍ਰੇਲੀਆ ਵਿੱਚ 10 ਵਿੱਚੋਂ 1 ਬੱਚੇ ਅਤੇ 100 ਵਿਚੋਂ ਦੋ ਬਾਲਗਾਂ ਨੂੰ ਕੋਈ ਨਾ ਕੋਈ ਫੂਡ ਐਲਰਜੀ ਜ਼ਰੂਰ ਹੈ।


ਸਿੱਖਿਆ ਅਤੇ ਚਾਈਲਡ ਕੇਅਰ ਵਿੱਚ ਐਲਰਜੀ ਵਾਲੇ ਬੱਚੇ ਦਾ ਪ੍ਰਬੰਧਨ, ਮਾਪਿਆਂ, ਸਕੂਲਾਂ ਅਤੇ ਡਾਕਟਰਾਂ ਵਿਚਕਾਰ ਸੰਚਾਰ 'ਤੇ ਨਿਰਭਰ ਕਰਦਾ ਹੈ।

ਐਲਰਜੀ ਜਾਂ ਐਨਾਫਾਈਲੈਕਸਿਸ ਵਾਲੇ ਬੱਚਿਆਂ ਨੂੰ ਸਕੂਲਾਂ ਅਤੇ ਚਾਈਲਡ ਕੇਅਰ ਵਿੱਚ ਭੇਜਣ ਵੇਲੇ, ਇਹ ਜ਼ਰੂਰੀ ਹੈ ਕਿ ਮਾਪੇ ਬੱਚੇ ਦੀ ਸਥਿਤੀ ਬਾਰੇ ਜਾਣਕਾਰੀ ਪ੍ਰਦਾਨ ਕਰਨ, ਜਿਸ ਵਿੱਚ ਇੱਕ ਐਕਸ਼ਨ ਪਲਾਨ ਵੀ ਸ਼ਾਮਲ ਹੈ।

ਆਸਟ੍ਰੇਲੀਅਨ ਸੋਸਾਇਟੀ ਆਫ਼ ਕਲੀਨਿਕਲ ਇਮਯੂਨੋਲੋਜੀ ਐਂਡ ਐਲਰਜੀ ਐਕਸ਼ਨ ਪਲਾਨ ਇੱਕ ਮੈਡੀਕਲ ਦਸਤਾਵੇਜ਼ ਹੈ, ਜੋ ਐਲਰਜੀ ਪ੍ਰਤੀਕ੍ਰਿਆ ਨੂੰ ਪਛਾਨਣ ਅਤੇ ਪ੍ਰਬੰਧਨ ਕਰਨ ਲਈ ਸਪਸ਼ਟ ਅਤੇ ਸਬੂਤ-ਆਧਾਰਿਤ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਦਸਤਾਵੇਜ਼ ਇਲਾਜ ਕਰਨ ਵਾਲੇ ਡਾਕਟਰ ਜਾਂ ਨਰਸ ਦੁਆਰਾ ਦਸਤਖ਼ਤ ਕਰਵਾਉਣ ਤੋਂ ਬਾਅਦ ਮੁਕੰਮਲ ਹੁੰਦਾ ਹੈ।।
Preschool kids
Preschool kids Source: Getty / skynesher
ਐਕਸ਼ਨ ਪਲਾਨ ਨਾਮ ਦਾ ਦਸਤਾਵੇਜ਼ ASCIA ਦੀ ਵੈੱਬਸਾਈਟ ਤੋਂ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ ਅਤੇ ਇਹ ਦਸਤਾਵੇਜ਼ ਅਨੁਵਾਦ ਕੀਤੀਆਂ ਗਈਆਂ ਹੋਰ ਭਾਸ਼ਾਵਾਂ ਵਿੱਚ ਵੀ ਉਪਲਬਧ ਹੈ।

ਹਾਲਾਂਕਿ ਐਕਸ਼ਨ ਪਲਾਨ ਦੀ ਮਿਆਦ ਖ਼ਤਮ ਨਹੀਂ ਹੁੰਦੀ ਪਰ ਇਸਨੂੰ ਕਈ ਵਾਰ ਰੀਵਿਊ ਕਰਨ ਦੀ ਲੋੜ ਪੈ ਸਕਦੀ ਹੈ, ਜਿਸਦਾ ਫੈਸਲਾ ਇਲਾਜ ਕਰ ਰਹੇ ਡਾਕਟਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ।

ਪਿੱਛਲੇ ਸਾਲ, ਆਸਟ੍ਰੇਲੀਆ ਵਲੋਂ ਸਕੂਲ ਅਤੇ ਕੇਅਰ ਵਿੱਚ ਐਨਾਫਾਈਲੈਕਸਿਸ ਦੀ ਰੋਕਥਾਮ ਅਤੇ ਪ੍ਰਬੰਧਨ ਲਈ ਦੇਸ਼ ਵਿਆਪੀ ਬੈਸਟ ਪ੍ਰੈਕਟਿਸ ਗਾਈਡਲਾਈਨਜ਼ ਦੀ ਸ਼ੁਰੂਆਤ ਕੀਤੀ ਗਈ ਸੀ।

ਨੋਵੀਆ ਚੈਨ ਦੇ ਬੇਟੇ ਟ੍ਰਿਸਟਨ ਨੂੰ ਬਹੁਤ ਸਾਰੇ ਭੋਜਨਾਂ ਜਿਵੇਂ ਕਿ ਡੇਅਰੀ ਉਤਪਾਦਾਂ, ਆਂਡੇੇ, ਸੀ-ਫੂਡ ਅਤੇ ਗਿਰੀਆਂ ਤੋਂ ਐਲਰਜੀ ਹੈ। ਅਜਿਹੇ ਵਿੱਚ ਉਸਦੇ ਬੇਟੇ ਨੂੰ ਉਸਦੀ ਸਥਿਤੀ ਬਾਰੇ ਸਿੱਖਿਅਤ ਕਰਨਾ ਅਤੇ ਪੱਕੇ ਨਿਯਮਾਂ ਨੂੰ ਲਾਗੂ ਕਰਨਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਟ੍ਰਿਸਟਨ ਦੇ ਸਕੂਲ ਅਤੇ ਉਸਦੇ ਕਲਾਸਰੂਮ ਵਿੱਚ ਐਕਸ਼ਨ ਪਲਾਨ ਪ੍ਰਦਰਸ਼ਿਤ ਕੀਤਾ ਗਿਆ ਹੈ ਤਾਂ ਜੋ ਅਧਿਆਪਕਾਂ ਅਤੇ ਉਸਦੇ ਸਾਥੀਆਂ ਨੂੰ ਉਸਦੀ ਸਥਿਤੀ ਬਾਰੇ ਜਾਣਕਾਰੀ ਰਹੇ। ਇਸ ਨਾਲ ਵਿਦਿਆਰਥੀਆਂ ਨੂੰ ਐਲਰਜੀ ਬਾਰੇ ਜਾਣਕਾਰੀ ਮਿਲਦੀ ਹੈ ਅਤੇ ਉਨ੍ਹਾਂ ਦੇ ਦੁਪਹਿਰ ਦੇ ਖਾਣੇ ਦੇ ਡੱਬਿਆਂ ਵਿੱਚ ਪੈਕ ਕੀਤੇ ਜਾਣ ਵਾਲੇ ਭੋਜਨ ਨੂੰ ਲੈ ਕੇ ਉਹ ਧਿਆਨ ਰੱਖਦੇ ਹਨ।

ਇਸ ਤੋਂ ਇਲਾਵਾ ਮਾਪਿਆਂ ਵੱਲੋਂ ਐਕਸ਼ਨ ਪਲਾਨ ਵਿੱਚ ਦਰਸ਼ਾਈ ਗਈ ਦਵਾਈ ਵੀ ਪ੍ਰਦਾਨ ਕਰਨ ਦੀ ਲੋੜ ਹੁੰਦੀ ਹੈ।

ਸਕੂਲਾਂ ਵਿੱਚ ਹਰੇਕ ਐਲਰਜੀ ਵਾਲੇ ਵਿਦਿਆਰਥੀ ਲਈ ਇੱਕ ਐਮਰਜੈਂਸੀ ਕਿੱਟ ਹੁੰਦੀ ਹੈ ਜਿਸ ਵਿੱਚ ਉਹਨਾਂ ਦੀ ਦਵਾਈ ਅਤੇ ਐਕਸ਼ਨ ਪਲਾਨ ਸ਼ਾਮਲ ਹੁੰਦੇ ਹਨ।
Supermarket
Supermarket Source: Getty / d3sign
ਦਵਾਈ ਦੀ ਮਿਆਦ ਮੁੱਕਣ ਦੀ ਤਰੀਕ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ, ਕਿਉਂਕਿ ਜੇਕਰ ਦਵਾਈਆਂ ਦੀ ਮਿਆਦ ਮੁੱਕ ਜਾਂਦੀ ਹੈ ਤਾਂ ਵਿਦਿਆਰਥੀ ਸੈਰ-ਸਪਾਟੇ ਅਤੇ ਹੋਰ ਪ੍ਰੋਗਰਾਮਾਂ ਵਿੱਚ ਸ਼ਾਮਲ ਨਹੀਂ ਹੋ ਸਕੇਗਾ।

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸਾਡਾ ਪੰਜਾਬੀ ਪ੍ਰੋਗਾਮ ਸੁਣੋ ਤੇ ਸਾਨੂੰ  ਤੇ  ਉੱਤੇ ਵੀ ਫਾਲੋ ਕਰੋ।

Share