ਪਰੰਪਰਾਗਤ ਦੇਸੀ ਦਵਾਈਆਂ ਦੀ ਯੋਗਤਾ ਅਤੇ ਇਤਿਹਾਸ ਬਾਰੇ ਜਾਣਕਾਰੀ

Debbie Watson.jpg

Traditional healer Debbie Watson

Get the SBS Audio app

Other ways to listen

ਦਵਾਈਆਂ ਦੇ ਸਵਦੇਸ਼ੀ ਗਿਆਨ ਨੂੰ ਸਮਝਣਾ ਅਤੇ ਇਸਦਾ ਸਤਿਕਾਰ ਕਰਨਾ ਅਜੋਕੇ ਸਿਹਤ ਸੰਭਾਲ ਵਾਤਾਵਰਣ ਵਿੱਚ, ਵਧੇਰੇ ਸੰਪੂਰਨ ਅਤੇ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਦੇਖਭਾਲ ਪ੍ਰਦਾਨ ਕਰਨ ਲਈ ਕਈ ਪੱਖੋਂ ਲਾਭਕਾਰੀ ਸਿੱਧ ਹੋ ਸਕਦਾ ਹੈ।


ਆਦਿਵਾਸੀ ਲੋਕ ਕਈ ਹਾਜ਼ਾਰਾਂ ਸਾਲਾਂ ਤੋਂ ਇਸ ਧਰਤੀ ‘ਤੇ ਮੌਜੂਦ ਹਨ। ਉਹ ਆਪਣੇ ਦੇਸ਼ ਦੇ ਡੂੰਘੇ ਗਿਆਨ ਅਤੇ ਸੁਰੱਖਿਆ ਦੇ ਕਾਰਨ ਤੰਦਰੁਸਤੀ ਅਤੇ ਇਕਸੁਰਤਾ ਨਾਲ ਜੀਅ ਰਹੇ ਹਨ।

ਦੇਸ਼ ਦੇ ਪਹਿਲੇ ਵਸਨੀਕਾਂ ਲਈ ਚੰਗੀ ਸਿਹਤ ਦਾ ਮਤਲਬ ਬਿਮਾਰੀਆਂ ਤੋਂ ਰਹਿਤ ਹੋਣਾ ਹੀ ਨਹੀਂ ਹੈ, ਬਲਕਿ ਉਨ੍ਹਾਂ ਲਈ ਇਹ ਸੰਪੂਰਨ ਸੰਕਲਪ ਹੈ ਜੋ ਤੰਦਰੁਸਤੀ ਦੇ ਸਰੀਰਕ, ਭਾਵਨਾਤਮਕ, ਸਮਾਜਿਕ ਅਤੇ ਅਧਿਆਤਮਿਕ ਪਹਿਲੂਆਂ ਦੇ ਪ੍ਰਭਾਵ ਨੂੰ ਵੀ ਦਰਸਾਉਂਦਾ ਹੈ।

ਇਸੇ ਲਈ ਪਰੰਪਰਾਗਤ ਦਵਾਈਆਂ ਨਾ ਸਿਰਫ ਬਿਮਾਰੀਆਂ ਦੇ ਇਲਾਜ ਲਈ ਵਰਤੀਆਂ ਜਾਂਦੀਆਂ ਹਨ, ਬਲਕਿ ਇਹ ਤੰਦਰੁਸਤੀ ਦੇ ਵੱਖ-ਵੱਖ ਪਹਿਲੂਆਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਵਜੋਂ ਵੀ ਸਮਝੀਆਂ ਜਾਂਦੀਆਂ ਹਨ।

ਪਰੰਪਰਾਗਤ ਦਵਾਈ ਕੇਵਲ ਸਰੀਰਕ ਸਿਹਤ 'ਤੇ ਹੀ ਨਹੀਂ, ਸਗੋਂ ਅਧਿਆਤਮਿਕ ਤੰਦਰੁਸਤੀ 'ਤੇ ਵੀ ਧਿਆਨ ਕੇਂਦਰਤ ਕਰਦੀ ਹੈ, ਜੋ ਕਿ ਆਧੁਨਿਕ ਦਵਾਈ ਵਿੱਚ ਅਕਸਰ ਦੇਖਣ ਨੂੰ ਨਹੀਂ ਮਿਲਦਾ ।

ਦਵਾਈਆਂ ਦੇ ਸਵਦੇਸ਼ੀ ਗਿਆਨ ਨੂੰ ਸਮਝਣਾ ਅਤੇ ਸਤਿਕਾਰ ਕਰਨਾ ਅੱਜ ਸਾਡੀ ਸਿਹਤ ਸੰਭਾਲ ਸੈਟਿੰਗ ਵਿੱਚ ਵਧੇਰੇ ਸੰਪੂਰਨ ਅਤੇ ਸਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਦੇਖਭਾਲ ਪ੍ਰਦਾਨ ਕਰਨ ਦੀ ਕੁੰਜੀ ਹੋ ਸਕਦਾ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।


ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share