ਆਸਟ੍ਰੇਲੀਆ 'ਚ ਆਮ ਕੀੜਿਆਂ ਤੋਂ ਆਪਣੇ ਘਰ ਦੀ ਰੱਖਿਆ ਕਿਵੇਂ ਕਰੀਏ?

Australia Explained - Pests

Pests can contaminate surfaces, spreading disease via the transmission of harmful pathogens Credit: aquaArts studio/Getty Images

Get the SBS Audio app

Other ways to listen

ਠੰਡੇ ਮੌਸਮ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡਾ ਘਰ ਕੀੜਿਆਂ ਤੋਂ ਮੁਕਤ ਹੈ। ਕੁਝ ਕੀੜੇ, ਜਿਵੇਂ ਕਿ ਦੀਮਕ, ਸਾਰਾ ਸਾਲ ਸਰਗਰਮ ਰਹਿੰਦੇ ਹਨ ਅਤੇ ਸਰਦੀਆਂ ਦਾ ਮੌਸਮ ਚੂਹਿਆਂ ਲਈ ਸਿਖਰ ਦਾ ਮੌਸਮ ਹੁੰਦਾ ਹੈ ਜਿਸ ਦੌਰਾਨ ਉਹ ਬਾਹਰ ਦੀ ਬਜਾਏ ਤੁਹਾਡੇ ਘਰ 'ਚ ਦਾਖਲ ਹੋਣ ਨੂੰ ਤਰਜੀਹ ਦਿੰਦੇ ਹਨ। ਬੈੱਡ ਬੱਗ ਅਤੇ ਕਾਕਰੋਚ ਵੀ ਇਸ ਸੂਚੀ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ। 'ਇਨਫੈਸਟੇਸ਼ਨ' ਦੇ ਵਿਆਪਕ ਨਤੀਜੇ ਹੁੰਦੇ ਹਨ, ਜਿਸ ਵਿੱਚ ਸਫਾਈ ਦੀ ਲੋੜ ਤੋਂ ਇਲਾਵਾ ਘਰ ਦਾ ਮੁੱਲ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਐਪੀਸੋਡ ਵਿਚ ਕੀੜਿਆਂ ਨੂੰ ਰੋਕਣ ਅਤੇ ਇਸ ਸਮੱਸਿਆ ਨਾਲ ਨਜਿੱਠਣ ਦੇ ਤਰੀਕਿਆਂ ਬਾਰੇ ਜਾਣੋ।


ਆਸਟ੍ਰੇਲੀਆ ਵਿੱਚ ਜ਼ਿਆਦਾਤਰ ਕੀੜੇ-ਮਕੌੜੇ ਆਮ ਤੌਰ ‘ਤੇ ਸਾਲ ਦੇ ਗਰਮ ਮਹੀਨਿਆਂ ਦੌਰਾਨ ਸਰਗਰਮ ਹੁੰਦੇ ਹਨ।

ਇਸਦਾ ਕਾਰਨ ਇਹ ਹੈ ਕਿ ਉਹ ਨਿੱਘ ਅਤੇ ਨਮੀ ਨੂੰ ਪਸੰਦ ਕਰਦੇ ਹਨ ਜੋ ਕਿ ਉਹਨਾਂ ਦੇ ਜੀਵਨ ਚੱਕਰ ਲਈ ਅਨੁਕੂਲ ਸਥਿਤੀਆਂ ਹਨ।

ਨਿਊ ਸਾਊਥ ਵੇਲਜ਼ ਹੈਲਥ ਪੈਥੋਲਜੀ ਅਤੇ ਸਿਡਨੀ ਯੂਨੀਵਰਸਿਟੀ ਤੋਂ ਐਸੋਸੀਏਟ ਪ੍ਰੋਫੈਸਰ ਅਤੇ ਮੈਡੀਕਲ ਕੀਟ- ਵਿਗਿਆਨੀ ਕੈਮਰਨ ਵੈਬ ਇਸ ਬਾਰੇ ਹੋਰ ਦੱਸਦੇ ਹਨ ਕਿ ਪੂਰੇ ਆਸਟ੍ਰੇਲੀਆ ਵਿਚ ਮੱਛਰਾਂ ਦੀਆਂ ਲਗਭਗ 300 ਵੱਖ-ਵੱਖ ਕਿਸਮਾਂ ਹਨ।

“ਉਨ੍ਹਾਂ ਵਿੱਚੋਂ ਕੁਝ ਸਾਲ ਦੇ ਠੰਡੇ ਮਹੀਨਿਆਂ ਦੌਰਾਨ ਗਾਇਬ ਹੋ ਜਾਂਦੇ ਹਨ, ਪਰ ਕੁਝ ਹੋਰ ਮੱਛਰ ਹਨ ਜੋ ਬਹੁਤ ਸਰਗਰਮ ਰਹਿੰਦੇ ਹਨ ਅਤੇ ਇਹ ਆਮ ਤੌਰ 'ਤੇ ਸ਼ਹਿਰੀ ਖੇਤਰਾਂ ਵਿੱਚ ਹੁੰਦੇ ਹਨ ਜਿੱਥੇ ਉਨ੍ਹਾਂ ਨੂੰ ਜਾਇਦਾਦਾਂ ਦੇ ਆਲੇ ਦੁਆਲੇ ਪਾਣੀ ਦੀ ਪਹੁੰਚ ਹੁੰਦੀ ਹੈ।"
Australia Explained - Pests
Cockroaches take advantage of the warm, humid conditions inside your home. Credit: RapidEye/Getty Images
ਡੇਵਿਡ ਗੇ 30 ਸਾਲਾਂ ਤੋਂ ਪੈਸਟ ਕੰਟਰੋਲ ਉਦਯੋਗ ਵਿੱਚ ਸ਼ਾਮਲ ਹਨ। ਉਹ ਕਹਿੰਦੇ ਹਨ ਕਿ ਬੈੱਡ ਬੱਗ ਅਜਿਹੇ ਕੀੜਿਆਂ ਵਿੱਚੋਂ ਇੱਕ ਹਨ ਜੋ ਰਿਹਾਇਸ਼ੀ ਅਤੇ ਵਪਾਰਕ ਰਿਹਾਇਸ਼ੀ ਸੈਟਿੰਗਾਂ ਵਿੱਚ ਸਾਲ ਭਰ ਲਗਾਤਾਰ ਵੇਖੇ ਜਾਂਦੇ ਹਨ।

ਆਸਟ੍ਰੇਲੀਆ ਦੀਆਂ ਵਿਭਿੰਨ ਜਲਵਾਯੂ ਸਥਿਤੀਆਂ ਇਸਦੇ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਆਉਣ ਵਾਲੇ ਕੀੜਿਆਂ ਦੀ ਕਿਸਮ ਨਾਲ ਮੇਲ ਖਾਂਦੀਆਂ ਹਨ।

ਗਰਮ ਖੰਡੀ ਉੱਤਰੀ ਖੇਤਰਾਂ ਵਿੱਚ, ਗਰਮ ਮੌਸਮ ਦੇ ਕਾਰਨ ਕੀੜਿਆਂ ਦੀਆਂ ਸਮੱਸਿਆਵਾਂ ਸਾਲ ਭਰ ਵਧੇਰੇ ਪ੍ਰਚਲਿਤ ਹੁੰਦੀਆਂ ਹਨ।

ਸ਼੍ਰੀਮਾਨ ਗੇ ਕਹਿੰਦੇ ਹਨ ਕਿ ਜਦੋਂ ਤੁਸੀਂ ਕੀੜਿਆਂ ਦੇ ਸੰਕਰਮਣ ਨਾਲ ਲੜਨ ਲਈ ਕਿਸੇ ਵਿਸ਼ੇਸ਼ ਤਕਨੀਸ਼ੀਅਨ ਨੂੰ ਬੁਲਾਉਂਦੇ ਹੋ, ਤਾਂ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੁੰਦਾ ਹੈ ਕਿ ਉਹ ਪ੍ਰਮਾਣਿਤ ਹਨ।

'ਆਸਟ੍ਰੇਲੀਅਨ ਐਨਵਾਇਰਮੈਂਟਲ ਪੈਸਟ ਮੈਨੇਜਰ ਐਸੋਸੀਏਸ਼ਨ' (AEPMA) ਸ਼ਹਿਰੀ ਵਾਤਾਵਰਣ ਵਿੱਚ ਕੰਮ ਕਰਨ ਵਾਲੇ ਪੇਸ਼ੇਵਰ ਕੀਟ ਪ੍ਰਬੰਧਕਾਂ ਲਈ ਸਿਖਰ ਉਦਯੋਗ ਹੈ। ਇਸ ਦੇ ਮੈਂਬਰ ਪੈਸਟ ਕੰਟਰੋਲ ਓਪਰੇਸ਼ਨ ਕਰਨ ਲਈ ਲਾਇਸੰਸਸ਼ੁਦਾ ਅਤੇ ਬੀਮਾਯੁਕਤ ਹਨ।
Australia Explained - Pests
Members of the Australian Environmental Pest Managers Association are licensed and insured to conduct pest control operations. Credit: Group4 Studio/Getty Images
ਸਿਓਂਕ ਯਾਨੀ ਦੀਮਕ ਵੀ ਆਸਟ੍ਰੇਲੀਆ ਦੇ ਘਰਾਂ ਦੇ ਮਾਲਕਾਂ ਲਈ ਇੱਕ ਵੱਡੀ ਚਿੰਤਾ ਹੈ।

AEPMA ਬੋਰਡ ਮੈਂਬਰ ਰੌਬ ਬੋਸ਼ਮਾ ਦਾ ਕਹਿਣਾ ਹੈ ਕਿ ਕਿਰਾਏ ਦੇ ਘਰ ਵਿੱਚ ਸਿਓਂਕ ਲੱਗਣ ਨਾਲ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਮਕਾਨ ਮਾਲਕ ਦੀ ਹੁੰਦੀ ਹੈ। ਇਸ ਲਈ ਇਸ ਦੀ ਸਮੇਂ ਸਿਰ ਰੋਕਥਾਮ ਜ਼ਰੂਰੀ ਹੈ ਕਿਉਂਕਿ ਸਿਓਂਕ ਲੱਕੜ ਦੇ ਢਾਂਚੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ।
Pesticides contain active ingredients that can harm humans and symptoms of pesticide poisoning occur within two days of exposure.

If you have been poisoned by pesticides, or suspect pesticide poisoning you should call the Poisons Information Centre on 13 11 26.

In an emergency call triple zero (000) for an ambulance.

Share