ਨੋਰਦਰਨ ਟੈਰੀਟਰੀ ਦੇ ਇੱਕ ਪੰਜਾਬੀ ਵਿਅਕਤੀ ‘ਤੇ ਨਸ਼ੀਲਾ ਪਦਾਰਥ ‘ਮੋਰਫਿਨ’ ਆਯਾਤ ਕਰਨ ਦੇ ਕਥਿਤ ਦੋਸ਼

ਐਲਿਸ ਸਪ੍ਰਿੰਗਜ਼ ਦੇ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਅੰਤਰਰਾਸ਼ਟਰੀ ਮੇਲ ਰਾਹੀਂ ਭਾਰਤ ਤੋਂ ਸਿਡਨੀ 1.6 ਕਿਲੋਗ੍ਰਾਮ ਮੋਰਫਿਨ ਦਾ ਆਯਾਤ ਕਰਨ ਦੇ ਕਥਿਤ ਦੋਸ਼ਾਂ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਉਸ ਨੂੰ ਆਸਟ੍ਰੇਲੀਅਨ ਬੋਰਡਰ ਫੋਰਸ ਅਤੇ ਨੋਰਦਰਨ ਟੈਰੀਟਰੀ ਪੁਲਿਸ ਵੱਲੋਂ ਇੱਕ ਸਾਂਝੇ ਸਰਚ ਓਪਰੇਸ਼ਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ।

NT-man-charged-over- (1).jpg

Picture of Morphine seized by ABF. Credit: ABF wedsite.

ਜੁਲਾਈ 2024 ਵਿੱਚ ਆਸਟ੍ਰੇਲੀਅਨ ਬਾਰਡਰ ਫੋਰਸ ਨੂੰ ਭਾਰਤ ਤੋਂ ਸਿਡਨੀ ਭੇਜੀ ਗਈ ਅੰਤਰਰਾਸ਼ਟਰੀ ਮੇਲ ਵਿੱਚ 1.6 ਕਿਲੋਗ੍ਰਾਮ ਦੀ ਮੋਰਫਿਨ ਨੂੰ ਨੋਰਦਰਨ ਟੈਰੀਟਰੀ ਵਿੱਚ ਭੇਜੇ ਜਾਣ ਦੀ ਜਾਣਕਾਰੀ ਹਾਸਲ ਹੋਈ ਸੀ।

ਇਹਨਾਂ ਵਸਤੂਆਂ ਨੂੰ ‘ਸਕਿਨ ਕੇਅਰ ਪ੍ਰੋਡਕਟਸ ਅਤੇ ਹੈਲਥ ਕੇਅਰ ਆਈਟਮਜ਼’ ਵਜੋਂ ਦੱਸਿਆ ਗਿਆ ਸੀ। ਪਰ ਅਸਲ ਵਿੱਚ 'ਮੋਰਫਿਨ' ਇੱਕ ਨਸ਼ੀਲਾ ਪਦਾਰਥ ਹੈ ਜੋ 'ਅਫੀਮ' ਤੋਂ ਤਿਆਰ ਕੀਤਾ ਜਾਂਦਾ ਹੈ।
‘ਤੇ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 30 ਜੁਲਾਈ 2024 ਨੂੰ ਆਸਟ੍ਰੇਲੀਅਨ ਬਾਰਡਰ ਫੋਰਸ ਅਤੇ ਨੋਰਦਰਨ ਟੈਰੀਟਰੀ ਪੁਲਿਸ ਵੱਲੋਂ ਸਾਂਝੇ ਤੌਰ ‘ਤੇ ਐਲਿਸ ਸਪ੍ਰਿੰਗਜ਼ ਦੇ ਇੱਕ ਪਤੇ ਉੱਤੇ ਛਾਪੇਮਾਰੀ ਕੀਤੀ ਗਈ ਸੀ।

ਇਸ ਤਲਾਸ਼ੀ ਦੌਰਾਨ ਉਹਨਾਂ ਨੂੰ ਇਸ ਸਮੱਗਰੀ ਦੇ ਸਬੂਤਾਂ ਸਣੇ ਮੋਬਾਈਲ ਫੋਨ ਵੀ ਹਾਸਲ ਹੋਏ ਸਨ।

ਐਸ ਬੀ ਐਸ ਪੰਜਾਬੀ ਨਾਲ ਕੀਤੀ ਗਈ ਗੱਲਬਾਤ ‘ਚ ਨੋਰਦਰਨ ਟੈਰੀਟਰੀ ਦੇ ਲੋਕਲ ਕੋਰਟ ਦੇ ਬੁਲਾਰੇ ਨੇ ਦੱਸਿਆ ਕਿ 40 ਸਾਲਾ ਬੀਰਦਵਿੰਦਰ ਸਿੰਘ ਵਿਰਕ ਨੂੰ ਕ੍ਰਿਮੀਨਲ ਕੋਡ 1994 (Cth) ਦੀ ਧਾਰਾ 307.3 ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ।

ਇਸ ਧਾਰਾ ਦੇ ਤਹਿਤ ਦੋਸ਼ੀ ਨੂੰ ਵੱਧੋ ਵੱਧ 10 ਸਾਲ ਦੀ ਜੇਲ ਹੋ ਸਕਦੀ ਹੈ।

ਕਥਿੱਤ ਦੋਸ਼ੀ ਨੂੰ 21 ਅਗਸਤ 2024 ਨੂੰ ਐਲਿਸ ਸਪ੍ਰਿੰਗਗ਼ ‘ਚ ਜੱਜ ਮੈਕਨਮਾਰਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ । ਉਸਨੂੰ ਫਿਲਹਾਲ ਜ਼ਮਾਨਤ ਮਿਲ ਗਈ ਹੈ ਅਤੇ ਅਗਲੀ ਸੁਣਵਾਈ 9 ਅਕਤੂਬਰ ਨੂੰ ਹੋਵੇਗੀ।

Share
Published 22 August 2024 4:29pm
Updated 22 August 2024 7:53pm
By Jasdeep Kaur, Jasmeet Kaur
Source: SBS


Share this with family and friends