ਕਾਮਨਵੈਲਥ ਖੇਡਾਂ ਜ਼ਰੀਏ ਮਨੁੱਖੀ ਤਸਕਰੀ ਦੇ ਕਥਿਤ ਦੋਸ਼ ਤਹਿਤ ਨੌਂ ਭਾਰਤੀ ਹਿਰਾਸਤ ਵਿੱਚ

ਬ੍ਰਿਸਬੇਨ ਏਅਰਪੋਰਟ ਤੇ ਨੌਂ ਭਾਰਤੀ ਵਿਅਕਤੀ ਜੋ ਕਥਿਤ ਤੌਰ ਤੇ 'ਪੱਤਰਕਾਰ' ਹੋਣ ਦਾ ਦਾਅਵਾ ਕਰ ਰਹੇ ਸੀ, ਪੁੱਛ ਪੜਤਾਲ ਲਈ ਹਿਰਾਸਤ ਵਿੱਚ ਲਏ ਗਏ ਹਨ।

Prison, Jail

Source: Creative Commons

ਬਾਰਡਰ ਫੋਰਸ ਅਧਿਕਾਰੀਆਂ ਨੇ ਬ੍ਰਿਸਬੇਨ ਏਅਰਪੋਰਟ ਉੱਤੇ ਨੌਂ ਭਾਰਤੀ ਵਿਅਕਤੀਆਂ ਤੋਂ ਆਸਟ੍ਰੇਲੀਆ ਵਿੱਚ ਮਨੁੱਖੀ ਤਸਕਰੀ ਦੇ ਕਥਿਤ ਦੋਸ਼ਾਂ ਹੇਠ ਪੁੱਛ ਪੜਤਾਲ ਕੀਤੀ ਹੈ।

ਇਸ ਸਬੰਧੀ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਵੀ ਕੱਲ ਰਾਤ ਤਫਤੀਸ਼ ਸ਼ੁਰੂ ਕਰ ਦਿੱਤੀ ਸੀ।

ਏਬੀਸੀ ਅਨੁਸਾਰ ਸ਼ੱਕ ਹੈ ਇਹ ਵਿਅਕਤੀ ਕਾਮਨਵੈਲਥ ਖੇਡਾਂ ਵਿੱਚ 'ਅਖੌਤੀ ਪੱਤਰਕਾਰ' ਬਣਕੇ ਆਸਟ੍ਰੇਲੀਆ ਵਿੱਚ ਦਾਖਿਲ ਹੋਣਾ ਚਾਹੁੰਦੇ ਸਨ।

ਇਹਨਾਂ ਵਿਚੋਂ ਅੱਠ ਲੋਕਾਂ ਨੂੰ ਮੁੜ ਭਾਰਤ ਭੇਜ ਦਿੱਤਾ ਗਿਆ ਹੈ ਤੇ ਨੌਵੇਂ ਵਿਅਕਤੀ ਨੂੰ 'ਮਨੁੱਖੀ ਤਸਕਰੀ' ਦੇ ਕਥਿਤ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।

੪੬ ਸਾਲਾ ਰਾਕੇਸ਼ ਕੁਮਾਰ ਸ਼ਰਮਾ ਨਾਂ ਦੇ ਇਸ ਵਿਅਕਤੀ ਨੂੰ ਜਦ ਪੁੱਛਿਆ ਗਿਆ ਕਿ ਕੀ ਉਸਨੂੰ ਅੰਗਰੇਜ਼ੀ ਆਓਂਦੀ ਹੈ ਤਾਂ ਉਹ ਚੁੱਪ-ਚਾਪ ਖੜ੍ਹਾ ਰਿਹਾ।

ਅਗਲੀ ਪੇਸ਼ੀ ੬ ਅਪ੍ਰੈਲ ਨੂੰ ਇੱਕ ਹਿੰਦੀ ਦੁਭਾਸ਼ੀਆਏ ਦੀ ਹਾਜਰੀ ਵਿੱਚ ਹੋਵੇਗੀ।

ਇਸ ਸਬੰਧੀ ਹੋਰ ਵੇਰਵੇ ਦੀ ਉਢੀਕ ਹੈ....

Share
Published 29 March 2018 2:46pm
Updated 29 March 2018 2:58pm
By Preetinder Grewal

Share this with family and friends