ਸੈਮੀਫਾਈਨਲ ਤੱਕ ਸਹੀ ਭਾਰ ਵਿੱਚ ਖੇਡਣ ਲਈ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਮਿਲਣਾ ਚਾਹੀਦਾ ਹੈ:ਅੰਤਰਰਾਸ਼ਟਰੀ ਪਹਿਲਵਾਨ ਰੁਪਿੰਦਰ ਸੰਧੂ

vinesh phogat.jpg

ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਵਿੱਚ ਕੁਸ਼ਤੀਆਂ ਦੇ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦੇ ਬਾਵਜੂਦ ਵੀ ਹੋਈ ਡਿਸਕਵਾਲੀਫਾਈ। (Image credit: AAP)

Get the SBS Audio app

Other ways to listen

ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕਸ ਵਿੱਚ ਕੁਸ਼ਤੀਆਂ ਦੇ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣਨ ਦੇ ਬਾਵਜੂਦ ਵੀ ਖਾਲੀ ਹੱਥ ਮੁੜਨਾ ਪੈ ਰਿਹਾ ਹੈ ਕਿਓਂਕਿ ਉਸ ਦੇ ਮਾਮੂਲੀ ਜਿਹੇ ਵਧੇ ਹੋਏ ਭਾਰ ਕਾਰਨ ਉਸ ਨੂੰ ਅਯੋਗ ਕਰ ਦਿੱਤਾ ਗਿਆ ਹੈ। ਅਸੀਂ ਪੰਜਾਬੀ ਮੂਲ ਦੀ ਭੂਤਪੂਰਵ ਆਸਟ੍ਰੇਲੀਅਨ ਮਹਿਲਾ ਪਹਿਲਵਾਨ ਰੁਪਿੰਦਰ ਕੌਰ ਸੰਧੂ ਨਾਲ ਗੱਲ ਕਰਦੇ ਹੋਏ ਇਸ ਮਾਮਲੇ ਦੀ ਗਹਿਰਾਈ ਤੱਕ ਜਾਣ ਦੀ ਕੋਸ਼ਿਸ਼ ਕੀਤੀ ਹੈ। ਸੁਣੋ ਪੂਰੀ ਗੱਲਬਾਤ ਇਸ ਪੌਡਕਾਸਟ ਵਿੱਚ....


ਅਗਸਤ 6, 2024 ਨੂੰ ਭਾਰਤ ਦੀ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ ਦੇ ਕੁਸ਼ਤੀਆਂ ਵਾਲੇ ਫਾਈਨਲ ਤੱਕ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਨਣ ਦਾ ਮਾਣ ਹਾਸਲ ਕੀਤਾ। ਫ਼ਾਈਨਲ ਵਿੱਚ ਪਹੁੰਚਣ ਨਾਲ ਵਿਨੇਸ਼ ਦਾ ਇੱਕ ਮੈਡਲ ਤਾਂ ਪੱਕਾ ਹੀ ਸੀ- ਜਿੱਤਣ ਉੱਤੇ ਸੋਨੇ ਦਾ ਅਤੇ ਹਾਰਨ ਉੱਤੇ ਚਾਂਦੀ ਦਾ। ਪਰ ਇਸ ਭਾਰਤੀ ਪਹਿਲਵਾਨ ਨੂੰ ਤਕਰੀਬਨ 100 ਗ੍ਰਾਮ ਭਾਰ ਵੱਧ ਹੋਣ ਕਾਰਨ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ।

ਸੈਮੀ ਫ਼ਾਈਨਲ ਤੋਂ ਬਾਅਦ ਉਨ੍ਹਾਂ ਦਾ ਭਾਰ 52.7 ਕਿੱਲੋ ਦੱਸਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਵਿਨੇਸ਼ ਨੇ 50 ਕਿਲੋਗ੍ਰਾਮ ਵਰਗ ਲਈ ਆਪਣਾ ਭਾਰ ਘਟਾਉਣ ਵਾਸਤੇ ਹਮੇਸ਼ਾ ਸੰਘਰਸ਼ ਕੀਤਾ ਹੈ। ਇਸ ਤੋਂ ਪਹਿਲਾਂ ਉਹ 53 ਕਿਲੋਗ੍ਰਾਮ ਵਰਗ ਵਿੱਚ ਹਿੱਸਾ ਲੈਂਦੀ ਰਹੀ ਹੈ।

ਇਸ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ:

ਇਸੀ ਦੌਰਾਨ ਵਿਨੇਸ਼ ਫੋਗਾਟ ਨੇ ਖੇਡ ਪ੍ਰੇਮੀਆਂ ਤੋਂ ਮੁਆਫੀ ਮੰਗੀ ਹੈ ਅਤੇ ਕਿਹਾ ਕਿ ਉਹ ਹੁਣ ਪੂਰੀ ਤਰ੍ਹਾਂ ਹਾਰ ਚੁੱਕੇ ਹਨ।


ਫੋਗਾਟ ਪਿਛਲੇ ਸਾਲ ਭਾਰਤ ਦੀਆਂ ਸੜਕਾਂ ਉਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਤਤਕਾਲੀ ਮੁਖੀ ਦੁਆਰਾ ਸ਼ੋਸ਼ਣ ਦੇ ਵਿਰੋਧ ਵਿੱਚ ਇੱਕ ਨਿਰੰਤਰ ਲੜਾਈ ਲੜ ਰਹੀ ਸੀ।

ਉਸ ਲੜਾਈ ਦੌਰਾਨ ਕਈਆਂ ਵਲੋਂ ਉਨ੍ਹਾਂ ਨੂੰ ਇੱਕ ਹਾਰੀ ਹੋਈ ਪਹਿਲਵਾਨ ਗਰਦਾਨਿਆ ਗਿਆ ਸੀ। ਇਸੀ ਕਾਰਨ ਉਨ੍ਹਾਂ ਦਾ ਪੈਰਿਸ ਓਲੰਪਿਕਸ ਵਿਚਲਾ ਇਹ ਪ੍ਰਦਰਸ਼ਨ ਖਾਸ ਮਾਇਨੇ ਰੱਖਦਾ ਹੈ।

Rupinder.jpg
ਰੁਪਿੰਦਰ ਕੌਰ (Image: Supplied)

ਪਰ ਪੈਰਿਸ ਓਲੰਪਿਕਸ ਵਿੱਚ ਵਾਪਰੀ ਇਹ ਬਦਕਿਸਮਤੀ ਵਾਲੀ ਘਟਨਾ ਕਿਉਂ ਹੋਈ ਅਤੇ ਇਸਦੇ ਪਿੱਛੇ ਕੀ ਨਿਯਮ ਹਨ, ਇਸ ਬਾਰੇ ਮੈਲਬੌਰਨ ਵਸਦੀ ਰੁਪਿੰਦਰ ਕੌਰ ਜੋ ਆਪ ਵੀ ਭਾਰਤ ਵਿੱਚ ਇੱਕ ਪਹਿਲਵਾਨ ਸਨ ਅਤੇ ਅੰਤਰਰਾਸ਼ਟਰੀ ਟੂਰਨਾਮੈਂਟਾਂ ਵਿੱਚ ਆਸਟਰੇਲੀਆ ਦੀ ਕਈ ਵਾਰ ਨੁਮਾਇੰਦਗੀ ਵੀ ਕਰ ਚੁੱਕੇ ਹਨ ਨੇ ਕਿਹਾ, "ਉਹ ਸੈਮੀਫਾਈਨਲ ਤੱਕ ਸਹੀ ਭਾਰ ਵਿੱਚ ਖੇਡੀ ਹੈ ਇਸ ਲਈ ਉਸ ਨੂੰ ਚਾਂਦੀ ਦਾ ਤਗਮਾ ਮਿਲਣਾ ਚਾਹੀਦਾ ਹੈ।

"ਕਿਉਂਕਿ ਉਸਨੇ ਸਹੀ ਵਜ਼ਨ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੇ ਪਹਿਲਵਾਨ ਨੂੰ ਵੀ ਹਰਾਇਆ ਸੀ। ਉਸ ਨੂੰ ਸਿਲਵਰ ਮੈਡਲ ਤਾਂ ਜਰੂਰ ਹੀ ਮਿਲਣਾ ਚਾਹੀਦਾ ਹੈ, ਅਤੇ ਸਾਰੇ ਅਥਲੀਟਾਂ ਨੂੰ ਮਿਲ ਕੇ ਇਸ ਲਈ ਅਪੀਲ ਕਰਨੀ ਚਾਹੀਦੀ ਹੈ।"

ਉਹ ਸੈਮੀਫਾਈਨਲ ਤੱਕ ਸਹੀ ਭਾਰ ਵਿੱਚ ਖੇਡੀ ਹੈ।ਉਸ ਨੂੰ ਸਿਲਵਰ ਮੈਡਲ ਮਿਲਣਾ ਚਾਹੀਦਾ ਹੈ ਅਤੇ ਸਾਰੇ ਅਥਲੀਟਾਂ ਨੂੰ ਮਿਲ ਕੇ ਇਸ ਲਈ ਅਪੀਲ ਕਰਨੀ ਚਾਹੀਦੀ ਹੈ।
ਰੁਪਿੰਦਰ ਕੌਰ, ਪਹਿਲਵਾਨ
ਸੁਣੇ ਐਸ ਬੀ ਐਸ ਪੰਜਾਬੀ ਦੀ ਇਹ ਖ਼ਾਸ ਪੇਸ਼ਕਾਰੀ ---

LISTEN TO
Punjabi_08082024_VineshPhogat image

ਸੈਮੀਫਾਈਨਲ ਤੱਕ ਸਹੀ ਭਾਰ ਵਿੱਚ ਖੇਡਣ ਲਈ ਵਿਨੇਸ਼ ਫੋਗਾਟ ਨੂੰ ਚਾਂਦੀ ਦਾ ਤਗਮਾ ਮਿਲਣਾ ਚਾਹੀਦਾ ਹੈ:ਅੰਤਰਰਾਸ਼ਟਰੀ ਪਹਿਲਵਾਨ ਰੁਪਿੰਦਰ ਸੰਧੂ

SBS Punjabi

08/08/202415:21

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share