ਪਾਕਿਸਤਾਨ ਡਾਇਰੀ: 'ਫੌਜ ਨਾਲ ਸ਼ਰਤੀਆ ਗੱਲਬਾਤ ਲਈ ਤਿਆਰ', ਜੇਲ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਬਿਆਨ

Imran Khan

Pakistan's Ex Prime Minister Imran Khan. Source: Getty

Get the SBS Audio app

Other ways to listen

ਜੇਲ੍ਹ ਵਿੱਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ, ਇਮਰਾਨ ਖਾਨ, ਜੋ ਕਿ ਫੌਜ ਨੂੰ ਆਪਣੀ ਬਰਖਾਸਤਗੀ ਅਤੇ 12 ਮਹੀਨਿਆਂ ਦੀ ਕੈਦ ਲਈ ਦੋਸ਼ੀ ਠਹਿਰਾਉਂਦੇ ਹਨ, ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਨਾਲ ਵਧੀਆ ਸਬੰਧ ਨਾ ਰੱਖਣਾ 'ਮੂਰਖਤਾ' ਹੋਵੇਗੀ। ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ ਇਹ ਖਾਸ ਰਿਪੋਰਟ ਸੁਣੋ...


ਪਾਕਿਸਤਾਨ ਦੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ, ਇਮਰਾਨ ਖਾਨ, ਜੋ ਕਿ ਫੌਜ ਨੂੰ ਆਪਣੀ ਬਰਖਾਸਤਗੀ ਅਤੇ 12 ਮਹੀਨਿਆਂ ਦੀ ਕੈਦ ਲਈ ਦੋਸ਼ੀ ਠਹਿਰਾਉਂਦੇ ਹਨ, ਨੇ ਐਤਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਫੌਜ ਨਾਲ ਵਧੀਆ ਸਬੰਧ ਨਾ ਰੱਖਣਾ 'ਮੂਰਖਤਾ' ਹੋਵੇਗੀ।

ਭ੍ਰਿਸ਼ਟਾਚਾਰ ਤੋਂ ਲੈ ਕੇ ਰਾਜ ਦੇ ਭੇਤ ਲੀਕ ਕਰਨ ਤੱਕ ਦੇ ਦਰਜਨਾਂ ਦੋਸ਼ਾਂ ਵਿੱਚ ਆਪਣੀ ਜੇਲ੍ਹ ਦੀ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੀ ਮੀਡੀਆ ਅਤੇ ਕਾਨੂੰਨੀ ਟੀਮ ਦੁਆਰਾ ਜਾਰੀ ਕੀਤੇ ਬਿਆਨ ਵਿੱਚ ਇਹ ਵੀ ਕਿਹਾ ਕਿ ਉਸਨੂੰ ਸੰਯੁਕਤ ਰਾਜ ਦੇ ਵਿਰੁੱਧ ਵੀ ਕੋਈ ਨਾਰਾਜ਼ਗੀ ਨਹੀਂ ਹੈ, ਜਿਸਨੂੰ ਉਸਨੇ 2022 ਵਿੱਚ ਅਹੁਦੇ ਤੋਂ ਹਟਾਉਣ ਲਈ ਜ਼ਿੰਮੇਵਾਰ ਠਹਿਰਾਇਆ ਸੀ।

ਉਨ੍ਹਾਂ ਕਿਹਾ ਕਿ, "ਪਾਕਿਸਤਾਨ ਦੀ ਭੂਗੋਲਿਕ ਸਥਿਤੀ ਅਤੇ ਨਿਜੀ ਖੇਤਰ ਵਿੱਚ ਫੌਜ ਦੀ ਮਹੱਤਵਪੂਰਨ ਭੂਮਿਕਾ ਨੂੰ ਦੇਖਦੇ ਹੋਏ,ਅਜਿਹੇ ਸਬੰਧਾਂ ਨੂੰ ਉਤਸ਼ਾਹਤ ਨਾ ਕਰਨਾ ਬੇਵਕੂਫੀ ਹੋਵੇਗੀ।"

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ।
ਸਾਨੂੰ   ਤੇ  ਉੱਤੇ ਵੀ ਫਾਲੋ ਕਰੋ।


Share