ਮਿਲੋ 51 ਸਾਲਾ ਵਾਲੰਟੀਅਰ ਵਿਨੈ ਕੁਮਾਰ ਨੂੰ ਜੋ ਕਿ ਅਪਾਤ ਕਾਲ ਵਿੱਚ ਲੋਕਾਂ ਦੀ ਸਹਾਇਤਾ ਕਰਦੇ ਹਨ

Meet the proud Indian-Australian NSW SES volunteer Vinay Kumar

Vinay Kumar works as a volunteer at SES Penrith. Source: Supplied by Vinay Kumar

Get the SBS Audio app

Other ways to listen

ਸਿਡਨੀ ਅਧਾਰਤ ਵਿਨੈ ਕੁਮਾਰ, ਨਿਊ ਸਾਊਥ ਵੇਲਜ਼ ਦੇ ਪੈਨਰਿਥ ਵਿਖੇ ਸਟੇਟ ਐਮਰਜੈਂਸੀ ਸਰਵਿਸ (ਐਸ.ਈ.ਐਸ) ਦੇ ਇੱਕ ਵਲੰਟੀਅਰ ਹਨ, ਅਤੇ ਭਾਈਚਾਰੇ ਦੇ ਹੋਰ ਲੋਕਾਂ ਨੂੰ ਐੱਸ.ਈ.ਐੱਸ ਦੇ ਨਾਲ ਵਲੰਟੀਅਰ ਵਜੋਂ ਕੰਮ ਕਰਦੇ ਦੇਖਣ ਲਈ ਉਤਸੁਕ ਹਨ।


ਸ੍ਰੀ ਕੁਮਾਰ, ਜੋ ਕਿ ਐਮਰਜੈਂਸੀ ਪ੍ਰਤੀਕ੍ਰਿਆ ਕਾਰਜਾਂ ਦੌਰਾਨ ਇੱਕ ਵਲੰਟੀਅਰ ਡਿਪਟੀ ਕੋਆਰਡੀਨੇਟਰ ਵਜੋਂ ਕੰਮ ਕਰਦੇ ਹਨ, ਦਾ ਕਹਿਣਾ ਹੈ ਕਿ ਲਗਭਗ ਪੰਜ ਸਾਲ ਪਹਿਲਾਂ ਜਦੋਂ ਉਨ੍ਹਾਂ ਨੂੰ ਇੱਕ ਗੁਮਸ਼ੁਦਾ ਬੁਸ਼ਵਾਕਰ ਬਾਰੇ ਖਬਰ ਮਿਲੀ ਸੀ ਤਾਂ ਉਸ ਵੇਲੇ ਉਨ੍ਹਾਂ ਨੇ ਨਿਊ ਸਾਊਥ ਵੇਲਜ਼ ਸਟੇਟ ਐਮਰਜੈਂਸੀ ਸਰਵਿਸ ਨਾਲ ਇੱਕ ਵਲੰਟੀਅਰ ਬਣਨ ਦਾ ਫੈਸਲਾ ਕੀਤਾ ਸੀ।

ਸ੍ਰੀ ਕੁਮਾਰ ਨੇ ਐਸਬੀਐਸ ਪੰਜਾਬੀ ਨੂੰ ਦੱਸਿਆ,“ਲਗਭਗ ਪੰਜ ਸਾਲ ਪਹਿਲਾਂ ਮੈਂ ਆਪਣੇ ਬੱਚਿਆਂ ਨਾਲ ਟਰੈਕਿੰਗ ਕਰ ਰਿਹਾ ਸੀ ਜਦੋਂ ਮੈਨੂੰ ਇੱਕ ਬੁਸ਼ਵਾਕਰ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ।"

"ਮੈਂ ਕੁਝ ਦਿਨਾਂ ਬਾਅਦ ਉਸ ਘਟਨਾ ਬਾਰੇ ਪਤਾ ਕੀਤਾ ਅਤੇ ਜਦੋਂ ਮੈਨੂੰ ਪਤਾ ਲੱਗਾ ਕਿ ਬੁਸ਼ਵਾਕਰ ਨੂੰ ਐਸਈਐਸ ਦੁਆਰਾ ਚਲਾਏ ਜਾ ਰਹੇ ਬਚਾਅ ਕਾਰਜ ਦੀ ਸਹਾਇਤਾ ਨਾਲ ਲੱਭ ਲਿਆ ਗਿਆ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ।"
Meet the inspiring SES Volunteer Vinay Kumar
Vinay Kumar, a volunteer for the State Emergency Service (SES) Penrith Source: Supplied
ਉੱਤਰੀ ਭਾਰਤ ਦੇ ਰਾਜ ਹਿਮਾਚਲ ਪ੍ਰਦੇਸ਼ ਨਾਲ ਸੰਬੰਧ ਰੱਖਣ ਵਾਲੇ 51 ਸਾਲਾ ਵਿਨੈ ਕੁਮਾਰ, ਪਿਛਲੇ 25 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਨ। ਇੱਕ ਵਲੰਟੀਅਰ ਵਜੋਂ ਆਪਣੀ ਜ਼ਿੰਦਗੀ ਦੇ ਸਫਰ ਬਾਰੇ ਗੱਲ ਕਰਦਿਆਂ ਸ੍ਰੀ ਕੁਮਾਰ ਨੇ ਕਿਹਾ ਕਿ ਇਹ ਇੱਕ ਸ਼ਾਨਦਾਰ ਤਜਰਬਾ ਰਿਹਾ ਹੈ।

“ਐਸਈਐਸ ਨਾਲ ਮੇਰਾ ਸਫਰ ਤਜ਼ਰਬਿਆਂ ਨਾਲ ਭਰਪੂਰ ਰਿਹਾ ਹੈ। ਮੈਂ ਇੱਥੇ ਬਹੁਤ ਸਾਲਾਂ ਤੋਂ ਰਹਿ ਰਿਹਾ ਹਾਂ, ਅਤੇ ਇਥੋਂ ਦੀ ਕਮਿਊਨਿਟੀ ਦੀ ਸਹਾਇਤਾ ਕਰਨ ਨਾਲ ਮੈਨੂੰ ਬਹੁਤ ਸੰਤੁਸ਼ਟੀ ਮਿਲਦੀ ਹੈ।"

ਸ੍ਰੀ ਕੁਮਾਰ ਨੇ ਅੱਗੇ ਕਿਹਾ, "ਮੈਂ ਕਿਸੇ ਇਨਾਮ ਦੀ ਖ਼ਾਤਰ ਅਜਿਹਾ ਨਹੀਂ ਕਰ ਰਿਹਾ ਬਲਕਿ ਮੈਂ ਜ਼ਿੰਦਗੀ ਵਿਚ ਹਮੇਸ਼ਾਂ ਹੀ ਦਿਆਲਤਾ ਦੇ ਸਿਧਾਂਤਾਂ ਦੀ ਪਾਲਣਾ ਕੀਤੀ ਹੈ, ਅਤੇ ਮੇਰਾ ਉਦੇਸ਼ ਦੂਸਰਿਆਂ ਦੀ ਸਹਾਇਤਾ ਕਰਨਾ ਹੈ।"
Meet the proud Indian-Australian NSW SES volunteer Vinay Kumar
Mr Kumar at SES training Source: Supplied
ਐਸਈਐਸ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਣਾ ਬਹੁਤ ਅਸਾਨ ਹੈ ਕਿਉਂਕਿ ਇੱਥੇ ਕੋਈ ਵਿਸ਼ੇਸ਼ ਯੋਗਤਾ ਲੋੜੀਂਦੀ ਨਹੀਂ ਹੈ। ਆਸਟ੍ਰੇਲੀਆ ਵਿੱਚ ਕੰਮ ਦੇ ਅਧਿਕਾਰਾਂ ਵਾਲਾ ਕੋਈ ਵੀ ਇੱਕ ਵਾਲੰਟੀਅਰ ਵਜੋਂ ਕੰਮ ਕਰ ਸਕਦਾ ਹੈ।

ਨਿਊ ਸਾਊਥ ਵੇਲਜ਼ ਐਸਈਐਸ ਨੂੰ ਉਨ੍ਹਾਂ ਦੇ ਹੈਲਪਲਾਈਨ ਨੰਬਰ 132 500 ਜਾਂ ਉਨ੍ਹਾਂ ਦੀ ਵੈਬਸਾਈਟ www.ses.nsw.gov.au ਦੇ ਜਰੀਏ ਸੰਪਰਕ ਕੀਤਾ ਜਾ ਸਕਦਾ ਹੈ।

ਸ਼੍ਰੀ ਵਿਨੈ ਕੁਮਾਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਉਪਰ ਫੋਟੋ ਤੇ ਦਿੱਤੇ ਆਡੀਓ ਲਿੰਕ ਨੂੰ ਕਲਿੱਕ ਕਰੋ।  

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 
In a few weeks' time, Australia will begin vaccinating some of its most vulnerable populations against COVID-19. But it is expected to take many more months to vaccinate enough people to achieve an effective level of protection against coronavirus in Australia.


Share