ਭਾਈਚਾਰੇ ਵਿੱਚ ਕਲਾ ਨਾਲ ਜੁੜੇ ਕਿੱਤਿਆਂ ਦਾ ਮੂਲ ਪਛਾਨਣ ਦੀ ਲੋੜ: ਸਿੱਖ ਅਵਾਰਡ ਲਈ ਨਾਮਜ਼ਦ ਸਤਵੀਰ ਮੰਡ

16X9 - Shyna.jpg

ਸਤਵੀਰ ਸਿੰਘ ਮੰਡ, ਆਸਟ੍ਰੇਲੀਆ ਦੀ ਨਾਮੀ ਆਰਕੀਟੈਕਚਰ ਏਜੰਸੀ ਦੀ ਪ੍ਰੋਜੈਕਟ ਡਿਜ਼ਾਈਨ ਟੀਮ ਦੇ ਡਾਇਰੈਕਟਰ, ਸਿੱਖ ਐਕਸੀਲੈਂਸ ਐਵਾਰਡ ਲਈ ਨਾਮਜ਼ਦ।

Get the SBS Audio app

Other ways to listen

ਸਤਵੀਰ ਸਿੰਘ ਮੰਡ ਨੇ ਆਰਕੀਟੈਕਚਰ ਨੂੰ ਇੱਕ ਪੇਸ਼ੇ ਵਜੋਂ ਉਸ ਵੇਲੇ ਚੁਣਿਆ ਜਦੋਂ ਇਸ ਖੇਤਰ ਵਿੱਚ ਆਸਟ੍ਰੇਲੀਆ ਦੇ ਪੰਜਾਬੀ ਭਾਈਚਾਰੇ ਦੇ ਜ਼ਿਆਦਾ ਲੋਕ ਨਹੀਂ ਸਨ। ਉਹ ਦੁਨੀਆ ਭਰ ਦੇ ਪ੍ਰੋਜੈਕਟਾਂ 'ਤੇ ਕੰਮ ਕਰ ਚੁੱਕੇ ਨੇ ਪਰ ਹਜੇ ਵੀ ਉਹ ਮਹਿਸੂਸ ਕਰਦੇ ਹਨ ਕਿ ਭਾਈਚਾਰੇ ਵਿੱਚ ਕਲਾ ਨਾਲ ਸੰਬੰਧਿਤ ਪੇਸ਼ਿਆਂ ਨੂੰ ਅਪਣਾਉਣ ਦੀ ਲੋੜ ਹੈ। ਇਸ ਪੋਡਕਾਸਟ ਰਾਹੀਂ ਉਨ੍ਹਾਂ ਨਾਲ ਕੀਤੀ ਪੂਰੀ ਗੱਲਬਾਤ ਸੁਣੋ....


ਸਤਵੀਰ ਸਿੰਘ ਮੰਡ COX ਆਰਕੀਟੈਕਚਰ ਵਿੱਚ ਪ੍ਰੋਜੈਕਟ ਡਿਜ਼ਾਈਨ ਟੀਮ ਦੇ ਡਾਇਰੈਕਟਰ ਵਜੋਂ ਕੰਮ ਕਰ ਰਹੇ ਹਨ। ਇਨ੍ਹਾਂ ਕੋਲ 35 ਸਾਲਾਂ ਤੋਂ ਵੱਧ ਦਾ ਤਜੁਰਬਾ ਹੈ।

ਸਤਵੀਰ ਅਫ਼ਰੀਕਾ ਦੇ ਕੀਨੀਆ ਵਿੱਚ ਜੰਮੇ ਤੇ ਇਨ੍ਹਾਂ ਨੇ ਲੰਡਨ ਵਿੱਚ ਪੜ੍ਹਾਈ ਕੀਤੀ ਹੈ, ਜਿਸ ਕਾਰਨ ਇਨ੍ਹਾਂ ਦੇ ਮਨ ਵਿੱਚ ਭਾਰਤ ਲਈ ਇੱਕ ਖਿੱਚ ਸੀ। ਭਾਰਤ ਦਾ ਤਜੁਰਬਾ ਕਰਨ ਲਈ ਸਤਵੀਰ ਜੀ ਨੇ ਚੰਡੀਗੜ੍ਹ ਵਿੱਚ ਜਾ ਕੇ ਵੀ ਕੰਮ ਕੀਤਾ ਹੈ।
Satvir Singh Mand with his mother and rest of the family in London. (2019)
ਸਤਵੀਰ ਜੀ ਆਪਣੀ ਮਾਤਾ ਜੀ ਤੇ ਪਰਿਵਾਰ ਦੇ ਨਾਲ ਲੰਡਨ ਵਿੱਚ।
ਭਾਰਤ ਵਿੱਚ ਪੱਛਮੀ ਆਰਕੀਟੈਕਚਰ ਵੱਲ ਝੁਕਾਵ ਹੋ ਗਿਆ ਹੈ ਜੋ ਕਿ ਹਰ ਵਾਰ ਉੱਥੋਂ ਦੇ ਮੌਸਮ ਦੇ ਅਨੁਕੂਲ ਨਹੀਂ ਹੁੰਦਾ।
ਸਤਵੀਰ ਮੰਡ , ਡਾਇਰੇਕਟਰ COX ਆਰਕੀਟੈਕਚਰ
ਸਿਡਨੀ ਮੈਟਰੋ ਸਿਟੀ , ਸਾਊਥ ਵੇਸਟ ਤੇ ਸੈਂਟਰਲ ਸਟੇਸ਼ਨ , ਚੈਟਸਵੁੱਡ ਟ੍ਰਾੰਸਪੋਰਟ ਇਨ੍ਹਾਂ ਦੇ ਕੰਮ ਦੇ ਕੁੱਝ ਉਦਾਹਰਣ ਹਨ।

ਸਤਵੀਰ ਜੀ ਕੁਆਲਾਲੰਪੁਰ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸੀਨੀਅਰ ਆਰਕੀਟੈਕਟ ਵੀ ਰਹਿ ਚੁੱਕੇ ਨੇ।
With architecture team at Gadigal Station - 2024.jpg
ਸਤਵੀਰ ਸਿੰਘ ਮੰਡ ਸਿਡਨੀ ਦੇ ਗਾਡੀਗਲ ਸਟੇਸ਼ਨ 'ਤੇ ਆਰਕੀਟੈਕਚਰ ਟੀਮ ਨਾਲ। (2024)
ਸਤਵੀਰ ਜੀ ਦੇ ਕਿੱਤਿਆਂ ਨੂੰ ਵੇਖ ਕੇ ਉਨ੍ਹਾਂ ਨੂੰ ਸਿੱਖ ਐਵਾਰਡ ਔਫ ਐਕਸੀਲੈਂਸ ਵਿੱਚ ਪ੍ਰੋਫੈਸ਼ਨਲ ਸ਼੍ਰੇਣੀ ਲਈ ਨਾਮਜ਼ਦ ਕੀਤਾ ਗਿਆ ਹੈ।

LISTEN TO
Punjabi_22082024_SatvirMand image

ਭਾਈਚਾਰੇ ਵਿੱਚ ਕਲਾ ਨਾਲ ਜੁੜੇ ਕਿੱਤਿਆਂ ਦਾ ਮੂਲ ਪਛਾਨਣ ਦੀ ਲੋੜ: ਸਿੱਖ ਅਵਾਰਡ ਲਈ ਨਾਮਜ਼ਦ ਸਤਵੀਰ ਮੰਡ

SBS Punjabi

27/08/202415:23

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share