ਕੀ ਹੈ ਲੀਜੀਓਨੇਅਰਜ਼ ਦੀ ਬਿਮਾਰੀ ਅਤੇ ਇਸਦੇ ਕੇਸਾਂ ਦੀ ਗਿਣਤੀ ਕਿਉਂ ਵਧਦੀ ਜਾ ਰਹੀ ਹੈ?

a large grouping of Legionella pneumophila bacteria

Reported cases of Legionella longbeachae bacteria, commonly found in potting mix, peak in November. (AAP) Source: AAP

Get the SBS Audio app

Other ways to listen

ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜ ਵਿੱਚ ਫੈਲ ਰਹੀ ਘਾਤਕ ਲੀਜੀਓਨੇਅਰਜ਼ ਬਿਮਾਰੀ ਦੇ ਸਰੋਤ ਦੀ ਪਛਾਣ ਕਰ ਲਈ ਹੈ। ਹੁਣ ਤੱਕ ਇਸ ਬਿਮਾਰੀ ਨਾਲ ਪ੍ਰਭਾਵਿਤ 77 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਬਿਮਾਰੀ ਦੇ ਨਤੀਜੇ ਵਜੋਂ 2 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਲਈ ਇਹ ਜਾਨਣਾ ਜਰੂਰੀ ਹੈ ਕਿ ਅਸਲ ਵਿੱਚ ਲੀਜੀਓਨੇਅਰਜ਼ ਬਿਮਾਰੀ ਹੈ ਕੀ ਅਤੇ ਇਸ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਕਿਉਂ ਹੋ ਰਿਹਾ ਹੈ?


ਲੀਜੀਓਨੇਅਰਜ਼ ਦੀ ਬਿਮਾਰੀ ਨਮੂਨੀਆ ਦਾ ਇੱਕ ਗੰਭੀਰ ਰੂਪ ਹੈ - ਇਹ ਫੇਫੜਿਆਂ ਦੀ ਲਾਗ ਹੈ।

ਇਹ ਲੀਜੀਓਨੇਲਾ ਬੈਕਟੀਰੀਆ ਦੇ ਕਾਰਨ ਹੁੰਦਾ ਹੈ, ਜੋ ਕਿ ਕੁਦਰਤੀ ਸਰੋਤਾਂ - ਜਿਵੇਂ ਕਿ ਨਦੀਆਂ ਅਤੇ ਝੀਲਾਂ ਸਮੇਤ ਖੜੋਤ ਵਾਲੇ ਪਾਣੀ ਵਿੱਚ ਪਾਇਆ ਜਾ ਸਕਦਾ ਹੈ।

ਲੀਜੀਓਨੇਅਰਜ਼ ਦੀ ਬਿਮਾਰੀ ਦੇ ਲੱਛਣਾਂ ਵਿੱਚ ਬੁਖਾਰ, ਠੰਢ, ਖੰਘ ਅਤੇ ਸਾਹ ਚੜ੍ਹਨਾ ਸ਼ਾਮਲ ਹਨ।

ਕੁਝ ਲੋਕਾਂ ਨੂੰ ਮਾਸਪੇਸ਼ੀਆਂ ਵਿੱਚ ਦਰਦ, ਸਿਰ ਦਰਦ, ਥਕਾਵਟ, ਭੁੱਖ ਨਾ ਲੱਗਣਾ ਅਤੇ ਦਸਤ ਵੀ ਹੁੰਦੇ ਹਨ।

ਹਾਲਾਂਕਿ ਇਸ ਨਾਲ ਪ੍ਰਭਾਵਿਤ ਜ਼ਿਆਦਾਤਰ ਲੋਕ ਠੀਕ ਹੋ ਜਾਂਦੇ ਹਨ, ਪਰ ਇਹ ਬਿਮਾਰੀ ਘਾਤਕ ਵੀ ਸਾਬਿਤ ਹੋ ਸਕਦੀ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰਤੇਤੇ ਵੀ ਫਾਲੋ ਕਰੋ।




Share