8 ਸਾਲਾ ਗੁਰਮੰਨਤ ਕੌਰ ਦੀ ਪੇਂਟਿੰਗ ਨੇ ਜਿੱਤਿਆ ਪਹਿਲਾ ਸਥਾਨ

Gurmannat's artwork

The artwork of Gurmannat was selected for presentation to the CEO of Multicultural NSW Mr Joseph La Posta. Source: SBS Punjabi

Get the SBS Audio app

Other ways to listen

ਗੁਰਮੰਨਤ ਨੇ ਪੰਜਾਬੀਆਂ ਦੀ ਸ਼ਾਨ ਦਸਤਾਰ ਅਤੇ ਹੋਰ ਸਭਿਆਚਾਰਕ ਵਸਤਾਂ ਨੂੰ ਐਬੋਰੀਜਨਲ ਭਾਈਚਾਰੇ ਨਾਲ ਮਿਲਾਂਉਂਦੇ ਹੋਏ ਬੜੀ ਹੀ ਖੂਬਸੂਰਤ ਕਲਾਕ੍ਰਿਤੀ ਬਣਾਈ, ਜਿਸ ਨੂੰ ਐਨ ਐਸ ਡਬਲਿਊ ਫੈਡਰੇਸ਼ਨ ਆਫ ਕਮਿਊਨਿਟੀ ਸਕੂਲਜ਼ ਵਲੋਂ ਪਹਿਲਾ ਸਥਾਨ ਦਿੱਤਾ ਗਿਆ ਹੈ।


ਸਿਡਨੀ ਦੇ ਰਿਵਸਬੀ ਪੰਜਾਬੀ ਸਕੂਲ ਦੀ 8 ਸਾਲਾ ਵਿਦਿਆਰਥਣ ਨੇ ਫੈਡਰੇਸ਼ਨ ਵਲੋਂ ਕਰਵਾਏ ਗਏ ‘ਆਸਟ੍ਰੇਲੀਆ ਵਿੱਚ ਐਬੋਰੀਜਨਲ ਰੀਤੀ ਰਿਵਾਜਾਂ ਨੂੰ ਮੁੱਖ ਰਖਦੇ ਹੋਏ ਤੁਸੀਂ ਆਪਣੀਆਂ ਪਰੰਪਰਾਂ ਨੂੰ ਕਿਵੇਂ ਮਨਾਉਗੇ’ ਮੁਕਾਬਲੇ ਵਿੱਚ ਭਾਗ ਲੈਂਦੇ ਹੋਏ ਇਨਾਮ ਹਾਸਲ ਕੀਤਾ ਹੈ।

ਗੁਰਮੰਨਤ ਦੀ ਕਲਾਕ੍ਰਿਤੀ ਨੂੰ ਮਲਟੀਕਲਚਰਲ ਐਨ ਐਸ ਡਬਲਿਊ ਦੇ ਮੁਖੀ ਸ਼੍ਰੀ ਜੋਜ਼ਫ ਲਾ-ਪੋਸਟਾ ਨੂੰ ਤੋਹਫੇ ਵਜੋਂ ਭੇਂਟ ਵੀ ਕੀਤਾ ਗਿਆ।

ਰਿਵਸਬੀ ਪੰਜਾਬੀ ਸਕੂਲ ਦੀ ਅਧਿਆਪਕਾ ਅਮਨਪ੍ਰੀਤ ਕਮਲ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਇਕ ਪੰਜਾਬਣ ਦੀ ਕਲਾ ਨੂੰ ਕਈ ਭਾਈਚਾਰਕ ਸਕੂਲਾਂ ਤੋਂ ਆਏ 1000 ਤੋਂ ਵੀ ਜਿਆਦਾ ਵਿਅਕਤੀਆਂ ਦੇ ਸਾਹਮਣੇ ਚੁਣੇ ਜਾਣਾ, ਬਹੁਤ ਮਾਣ ਦੀ ਗਲ ਹੈ। ਜਿੱਥੇ ਇਹ ਸਾਡੇ ਭਾਈਚਾਰੇ ਦੀ ਦਿੱਖ ਨੂੰ ਸੁਧਾਰਦਾ ਹੈ, ਉੱਥੇ ਇਹ ਦੂਜਿਆਂ ਵਿਦਿਆਰਥੀਆਂ ਨੂੰ ਵੀ ਪ੍ਰੇਰਤ ਕਰਦਾ ਹੈ’।
Gurmannat's artwork
Hon Victor Dominello with Gurmannat Kaur Grewal Source: SBS Punjabi
ਰਿਵਸਬੀ ਪੰਜਾਬੀ ਸਕੂਲ ਪਿਛਲੇ 15 ਸਾਲਾਂ ਤੋਂ ਐਨ ਐਸ ਡਬਲਿਊ ਫੈਡਰੇਸ਼ਨ ਆਫ ਕਮਿਊਨਿਟੀ ਲੈਂਗੂਏਜ ਸਕੂਲਜ਼ ਨਾਲ ਜੁੜਿਆ ਹੋਇਆ ਹੈ ਅਤੇ ਕਈ ਪ੍ਰਕਾਰ ਦੇ ਪਾਠਕ੍ਰਮ, ਵਿਕਾਸ ਪਰੋਗਰਾਮ, ਅਤੇ ਅਧਿਆਪਨ ਦੇ ਸਰੋਤ ਇਕ ਦੂਜੇ ਨਾਲ ਸਾਂਝੇ ਕੀਤੇ ਹਨ।

ਮਿਸ ਕਮਲ ਨੇ ਕਿਹਾ, ‘ਫੈਡਰੇਸ਼ਨ ਨਾਲ ਜੁੜਨ ਦੇ ਭਾਈਚਾਰਕ ਸਕੂਲਾਂ ਅਤੇ ਅਧਿਆਪਕਾਂ ਨੂੰ ਬਹੁਤ ਲਾਭ ਹੋਏ ਹਨ’।

ਇਸ ਫੈਡਰੇਸ਼ਨ ਨੂੰ ਸਾਲ 1978 ਵਿੱਚ ਇਕ ਨਾਨ ਫੋਰ ਪਰੋਫਿਟ ਸੰਸਥਾ ਵਜੋਂ ਸਥਾਪਤ ਕੀਤਾ ਗਿਆ ਸੀ। ਇਸ ਸਮੇਂ ਇਸ ਦੇ ਅਧੀਨ 250 ਤੋਂ ਵੀ ਜਿਆਦਾ ਸਕੂਲ ਜੋ ਕਿ 460 ਸ਼ਹਿਰਾਂ ਵਿੱਚ ਸਥਾਪਤ ਹਨ ਅਤੇ ਤਕਰੀਬਨ 30,000 ਤੋਂ ਵੀ ਜਿਆਦਾ ਵਿਦਿਆਰਥੀਆਂ ਨੂੰ 3000 ਅਧਿਆਪਕ ਪੜਾ ਰਹੇ ਹਨ।

‘ਸਾਰੇ ਹੀ ਨੌਜਵਾਨਾਂ ਨੂੰ ਪੰਜਾਬੀ ਸਿਖਣ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਨੂੰ ਪਰਾਇਮਰੀ ਸਕੂਲਾਂ ਤੋਂ ਸਿਖਣਾ ਸ਼ੁਰੂ ਕਰਦੇ ਹੋਏ ਇਸ ਨੂੰ ਹਾਈ ਸਕੂਲ ਵਿੱਚ ਲੈ ਕੇ ਜਾਣਾ ਚਾਹੀਦਾ ਹੈ’।

ਮਿਸ ਕਮਲ ਦਾ ਮੰਨਣਾ ਹੈ ਕਿ, ‘ਮਾਂ ਬੋਲੀ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ’।
Gurmannat's artwork
Award for artwork to Gurmannat Source: SBS Punjabi
ਯੂਨਿਵਰਸਿਟੀ ਆਫ ਸਿਡਨੀ ਅਧੀਨ ਚਲਣ ਵਾਲੇ ‘ਦਾ ਸਿਡਨੀ ਇੰਸਟੀਚਿਊਟ ਆਫ ਕਮਿਊਨਿਟੀ ਲੈਗੂਏਜਿਸ’ ਨੂੰ ਐਨ ਐਸ ਡਬਲਿਊ ਸਰਕਾਰ ਵਲੋਂ 7 ਮਿਲੀਅਨ ਡਾਲਰ ਕਮਿਊਨਿਟੀ ਲੈਂਗੂਏਜ ਸਕੂਲਾਂ ਦੇ ਵਿਕਾਸ ਲਈ ਦਿੱਤੇ ਹਨ। ਇਸ ਅਧੀਨ ਸਿਲੇਬਸ, ਆਨ-ਲਾਈਨ ਪੋਰਟਲ, ਸਿਖਿਆ ਦੇ ਸਰੋਤ ਅਤੇ ਹੋਰ ਕੰਮ ਕੀਤੇ ਜਾਣੇ ਹਨ।

ਮਿਸ ਕਮਲ ਨੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਇਸ ਕਾਰਜ ਲਈ ਆਪਣਾ ਯੋਗਦਾਨ ਪਾਉਣ ਲਈ ਅੱਗੇ ਆਉਣ ਲਈ ਬੇਨਤੀ ਕੀਤੀ ਹੈ।

ਇਸ ਪਰੋਗਰਾਮ ਦੇ ਲਈ ਜਿਆਦਾ ਜਾਣਕਾਰੀ ਤੋਂ ਹਾਸਲ ਕੀਤੀ ਜਾ ਸਕਦੀ ਹੈ।

Listen to  Monday to Friday at 9 pm. Follow us on  and .

Share