ਆਸਟ੍ਰੇਲੀਅਨ ਹਾਕੀ ਚੈਂਪੀਅਨਸ਼ਿੱਪ ਵਿੱਚ ਪੰਜਾਬੀ ਨੌਜਵਾਨ ਖਿਡਾਰੀਆਂ ਦਾ ਭਰਵਾਂ ਯੋਗਦਾਨ

hockey 1.jpg

Image from Under 18 National Hockey Championships at Hobart. Credit: Supplied by Paramjot singh

Get the SBS Audio app

Other ways to listen

ਹਾਲ ਹੀ ਵਿੱਚ ਹੋਬਾਰਟ ‘ਚ 18 ਸਾਲਾਂ ਤੋਂ ਛੋਟੇ ਖਿਡਾਰੀਆਂ ਦੀ ਹਾਕੀ ਚੈਂਪੀਅਨਸ਼ਿੱਪ ਮੁਕੰਮਲ ਹੋਈ ਹੈ ਜਿਸ ਵਿੱਚ ਪੰਜਾਬੀ ਖਿਡਾਰੀਆਂ ਦਾ ਯੋਗਦਾਨ ਸ਼ਲਾਘਾਯੋਗ ਰਿਹਾ। 'ਕਰੇਗੀਬਰਨ ਫੈਲਕਨਜ਼ ਕਲੱਬ' ਦੇ ਦੋ ਖਿਡਾਰੀ ਹਰਬਾਰਿਕ ਅਤੇ ਮਨਸੀਰ ਸਿੰਘ ‘ਰਾਸ਼ਟਰੀ ਅੰਡਰ-18 ਹਾਕੀ ਚੈਂਪੀਅਨਸ਼ਿੱਪ’ ਵਿੱਚ ਵਿਕਟੋਰੀਆ ਦੀ ਨੁਮਾਇੰਦਗੀ ਕਰਦੇ ਨਜ਼ਰ ਆਏ। ਆਪਣੇ ਕਲੱਬ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਬਾਰੇ ਗੱਲ ਕਰਦਿਆਂ ਕੋਚ ਪਰਮਜੋਤ ਸਿੰਘ ਨੇ ਬੱਚਿਆਂ ਨੂੰ ਵੱਡੀ ਮਾਤਰਾ ਵਿੱਚ ਖੇਡਾਂ ਵੱਲ ਉਤਸ਼ਾਹਿਤ ਕਰਨ ਦਾ ਸੁਨੇਹਾ ਦਿੱਤਾ।


‘ਆਸਟ੍ਰੇਲੀਅਨ ਅੰਡਰ-18 ਹਾਕੀ’ ਵਿੱਚ ਦਸਤਾਰਧਾਰੀ ਖਿਡਾਰੀਆਂ ਨੂੰ ਖੇਡਦੇ ਦੇਖ ‘ਕਰੇਗੀਬਰਨ ਫੈਲਕਨਜ਼ ਹਾਕੀ ਕਲੱਬ’ ਤੋਂ ਕੋਚ ਪਰਮਜੋਤ ਸਿੰਘ ਕਾਫੀ ਪ੍ਰਭਾਵਿਤ ਅਤੇ ਉਤਸ਼ਾਹਿਤ ਨਜ਼ਰ ਆਏ।

ਐਸ ਬੀ ਐਸ ਨਾਲ ਗੱਲ ਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਨੂੰ ਹਮੇਸ਼ਾਂ ਤੋਂ ਹੀ ਹਾਕੀ ਨਾਲ ਕਾਫੀ ਪਿਆਰ ਰਿਹਾ ਹੈ ਜਿਸ ਲਈ ਉਹਨਾਂ 2018 ਵਿੱਚ ਇਸ ਕਲੱਬ ਦੀ ਸ਼ੁਰੂਆਤ ਕੀਤੀ।

ਇਸ ਵੇਲੇ ਉਹਨਾਂ ਦੇ ਕਲੱਬ ਵਿੱਚ 5 ਸਾਲ ਤੋਂ ਉੱਪਰ ਦੇ ਕਰੀਬ 100 ਬੱਚੇ ਹਾਕੀ ਦੀ ਸਿਖਲਾਈ ਲੈ ਰਹੇ ਹਨ।
Hockey Coach Paramjot Singh with Girl's hockey team of Craigieburn Falcons Hockey Club..jpg
Hockey Coach Paramjot Singh with Girl's hockey team of Craigieburn Falcons Hockey Club. Credit: Supplied by Paramjot Singh
ਬੱਚਿਆਂ ਦੇ ਹਾਕੀ ਖੇਡਣ ਦੀ ਸਮਾਂ-ਸੂਚੀ ਅਤੇ ਸਿਖਲਾਈ ਦੀਆਂ ਤਕਨੀਕਾਂ ਬਾਰੇ ਗੱਲ ਕਰਦਿਆਂ ਉਹਨਾਂ ਦੱਸਿਆ ਕਿ ਖੇਡਾਂ ਬੱਚਿਆਂ ਨੂੰ ਪੜਾਈ ਵਿੱਚ ਧਿਆਨ ਲਗਾਉਣ ਵਿੱਚ ਵੀ ਮਦਦ ਕਰਦੀਆਂ ਹਨ ਅਤੇ ਉਹਨਾਂ ਦੀ ਸਿਹਤ ਉੱਤੇ ਵੀ ਇਸਦਾ ਵਧੀਆ ਪ੍ਰਭਾਵ ਪੈਂਦਾ ਹੈ।

ਨਾ ਸਿਰਫ ਅੰਡਰ-18 ਬਲਕਿ ਉਹਨਾਂ ਦੇ ਕਲੱਬ ਦੇ ਬਹੁਤ ਸਾਰੇ ਹੋਰ ਖਿਡਾਰੀ ਵੀ ਵੱਖੋ-ਵੱਖ ਉਮਰ ਸਮੂਹਾਂ ਦੀਆਂ ਚੈਂਪੀਅਨਸ਼ਿੱਪਾਂ ਵਿੱਚ ਹਾਕੀ ਖੇਡ ਚੁੱਕੇ ਹਨ।

ਪਰਮਜੋਤ ਸਿੰਘ ਦਾ ਭਾਈਚਾਰੇ ਦੇ ਨਾਂ ਇਹੀ ਸੁਨੇਹਾ ਹੈ ਕਿ ਬੱਚਿਆਂ ਨੂੰ ਟੀ.ਵੀ ਜਾਂ ਫੋਨਾਂ ਦੀਆਂ ਸਕਰੀਨਾਂ ਤੋਂ ਹਟਾ ਕੇ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।

ਉਹਨਾਂ ਵਲੋਂ ਕੀਤੀ ਗਈ ਗੱਲਬਾਤ ਸੁਨਣ ਲਈ ਇਸ ਆਡੀਓ ‘ਤੇ ਕਲਿੱਕ ਕਰੋ..

LISTEN TO
Punjabi_10072023_Hockey Falcons.mp3 image

ਆਸਟ੍ਰੇਲੀਅਨ ਹਾਕੀ ਚੈਂਪੀਅਨਸ਼ਿੱਪ ‘ਚ ਪੰਜਾਬੀ ਨੌਜਵਾਨ ਖਿਡਾਰੀਆਂ ਦਾ ਯੋਗਦਾਨ

10:07

Share