ਆਸਟ੍ਰੇਲੀਅਨ ਸਿੱਖ ਐਸੋਸਿਏਸ਼ਨ ਵੱਲੋਂ ਸਿਡਨੀ ਵਿਚਲੇ ਦੂਜੇ ਸਲਾਨਾ ਇੰਟਰਫੇਥ ਖੇਡ ਮੇਲੇ ਵਿੱਚ ਸ਼ਾਮਿਲ ਹੋਣ ਦਾ ਖੁੱਲ੍ਹਾ ਸੱਦਾ

Australian Sikh Association's athletics carnival in Glenwood

Australian Sikh Association's athletics carnival in Glenwood, Sydney. Credit: Kulwinder Singh Bajwa

Get the SBS Audio app

Other ways to listen

ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ, ਭਾਈਚਾਰੇ ਨੂੰ 10 ਸਤੰਬਰ ਨੂੰ ਕਾਰਨੂਕੋਪਿਆ ਰਿਜ਼ਰਵ ਗਲੈਨਵੁੱਡ ਸਿਡਨੀ ਵਿਖੇ ਕਰਵਾਏ ਜਾਣ ਵਾਲੇ ਦੂਜੇ ਸਲਾਨਾ ਇੰਟਰਫੇਥ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅਪੀਲ ਕਰ ਰਹੀ ਹੈ।


ਸੰਸਥਾ ਦੇ ਸਪੋਰਟਸ ਐਂਡ ਕਲਚਰ ਡਾਇਰੈਕਟਰ ਕੁਲਵਿੰਦਰ ਸਿੰਘ ਬਾਜਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਖੇਡ ਮੇਲੇ ਦਾ ਮੁੱਖ ਉੱਦੇਸ਼ ਭਾਈਚਾਰੇ ਵਿੱਚ ਸਿਹਤਮੰਦ ਆਦਤਾਂ ਅਪਨਾਉਣ ਦਾ ਸੁਨੇਹਾ ਦੇਣਾ ਹੈ।

“ਅਸੀਂ ਹਰ ਉਮਰ ਅਤੇ ਵਰਗ ਦੇ ਖਿਡਾਰੀਆਂ ਨੂੰ ਇਸ ਵਿੱਚ ਭਾਗ ਲੈਣ ਲਈ ਸੱਦਾ ਦਿੰਦੇ ਹਾਂ। ਇਸ ਤਹਿਤ ਬੱਚਿਆਂ ਅਤੇ ਬੀਬੀਆਂ ਲਈ ਵਿਸ਼ੇਸ਼ ਖੇਡਾਂ ਦਾ ਆਯੋਜਨ ਕੀਤਾ ਗਿਆ ਹੈ," ਉਨ੍ਹਾਂ ਕਿਹਾ।

ਇਸ ਖੇਡ ਮੁਕਾਬਲੇ ਦੌਰਾਨ ਖਿਡਾਰੀ ਦੌੜਾਂ, ਥਰੋਅ ਅਤੇ ਜੰਪ ਵਰਗੇ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ।
Australian Sikh Association's second interfaith athletics tournament
ਭਾਗ ਲੈਣ ਲਈ ਰਜਿਸਟਰ ਹੋਣ ਵਾਸਤੇ ਇੱਕ ਕਿਊਆਰ ਕੋਡ ਦਿੱਤਾ ਗਿਆ ਹੈ ਜੋ ਕਿ ਐਸੋਸ਼ਿਏਸ਼ਨ ਦੀ ਵੈਬਸਾਈਟ ਸਮੇਤ ਪੋਸਟਰਾਂ ਉੱਤੇ ਵੀ ਉਪਲਬਧ ਹੈ।

ਸ਼੍ਰੀ ਬਾਜਵਾ ਨੇ ਦੱਸਿਆ ਕਿ ਖੇਡਾਂ ਵਾਲੀ ਥਾਂ ‘ਤੇ ਪਾਰਕਿੰਗ ਦੀ ਘਾਟ ਕਰਕੇ ਗੁਰੂਦੁਆਰਾ ਸਾਹਿਬ ਗਲੈੱਨਵੁੱਡ ਤੋਂ ਖੇਡ ਮੈਦਾਨ ਲਈ ਮੁਫਤ ਬੱਸ ਸੇਵਾ ਵੀ ਚਲਾਈ ਜਾਵੇਗੀ।

“ਅਸੀਂ ਬੇਨਤੀ ਕਰਦੇ ਹਾਂ ਕਿ ਲੋਕ ਆਪਣੀਆਂ ਕਾਰਾਂ ਗੁਰੂਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ ਖੜੀਆਂ ਕਰਕੇ ਇਸ ਮੁਫਤ ਬੱਸ ਸੇਵਾ ਦੁਆਰਾ ਹੀ ਖੇਡ ਮੈਦਾਨ ਵਿੱਚ ਜਾਣ”।
ASA athletics carnival 2022
ASA athletics carnival 2022
ਸ਼੍ਰੀ ਬਾਜਵਾ ਨੇ ਦੱਸਿਆ ਕਿ ਇਸ ਖੇਡ ਮੁਕਾਬਲੇ ਦੌਰਾਨ ਲੰਗਰ ਤਹਿਤ ਖਾਣ-ਪੀਣ ਦੇ ਖਾਸ ਪ੍ਰਬੰਧ ਕੀਤੇ ਗਏ ਹਨ ਅਤੇ ਵਿਆਪਕ ਭਾਈਚਾਰੇ ਦੇ ਲੋਕਾਂ ਨੂੰ ਵੀ ਵਿਸ਼ੇਸ਼ ਸੱਦੇ ਭੇਜੇ ਗਏ ਹਨ ਤਾਂ ਜੋ ਭਾਈਚਾਰਕ ਸਾਂਝ ਨੂੰ ਹੋਰ ਵਧਾਇਆ ਜਾ ਸਕੇ।

ਪੂਰੀ ਜਾਣਕਾਰੀ ਲਈ ਉੱਪਰ ਦਿੱਤੀ ਆਡੀਓ ਇੰਟਰਵਿਊ ਸੁਣੋ

Share