ਨਿਊਜ਼ੀਲੈਂਡ ਪੁਲਿਸ ਵੀਡੀਓ ਵਿੱਚ 'ਨਕਲੀ' ਸਿੱਖ ਦਿਖਾਉਣ ਤੇ ਹੋਇਆ ਇਤਰਾਜ਼

ਨਿਊਜ਼ੀਲੈਂਡ ਪੁਲਿਸ ਨੇ ਸਮਾਓਨ ਮੂਲ ਦੇ ਪੁਲਿਸਕਰਮੀ ਹੈਬਰ ਗਾਸੂ ਨੂੰ ਮਸ਼ਹੂਰੀ ਪ੍ਰਚਾਰ ਲਈ ਸਿੱਖ ਪੁਲਿਸ ਅਫਸਰ ਵਜੋਂ ਦਿਖਾਇਆ ਸੀ। ਇਸ ਵੀਡੀਓ ਨੂੰ ਹੁਣ ਤੱਕ ੬ ਮਿਲੀਅਨ ਲੋਕ ਦੇਖ ਚੁੱਕੇ ਹਨ।

ਪੁਲਿਸਕਰਮੀ ਹੈਬਰ ਗਾਸੂ, Heber Gasu, Sikh police officer in NZ

ਪੁਲਿਸਕਰਮੀ ਹੈਬਰ ਗਾਸੂ Source: Supplied

ਨਿਊਜ਼ੀਲੈਂਡ ਸਿੱਖ ਭਾਈਚਾਰੇ ਦੇ ਇੱਕ ਨੁਮਾਇੰਦੇ ਰਾਜਿੰਦਰ ਸਿੰਘ ਨੇ ਨਿਊਜ਼ੀਲੈਂਡ ਪੁਲਿਸ ਦੁਆਰਾ ਬਣਾਏ ਇੱਕ ਵੀਡੀਓ ਤੇ ਇਤਰਾਜ਼ ਜਤਾਇਆ ਹੈ।

ਉਹਨਾਂ ਆਖਿਆ ਹੈ ਕਿ ਵੀਡੀਓ ਵਿੱਚ ਪੱਗ ਲਪੇਟੀ ਨਕਲੀ ਸਿੱਖ ਨੂੰ ਪੇਸ਼ ਕਰਕੇ ਪੁਲਿਸ ਨੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ।

"ਪੁਲਿਸ ਵੀਡੀਓ ਬਣਾਉਣ ਲਈ ਸਿੱਖ ਭਾਈਚਾਰੇ ਵਿਚੋਂ ਵੀ ਕਿਸੇ ਪੁਲਿਸਕਰਮੀ ਨੂੰ ਲੈ ਸਕਦੀ ਸੀ, ਹੋਰ ਨੀ ਤਾਂ ਕਿਸੇ ਸਿੱਖ ਅਦਾਕਾਰ ਉੱਤੇ ਵੀ ਇਸ ਦਾ ਫਿਲਮਾਂਕਣ ਕੀਤਾ ਜਾ ਸਕਦਾ ਸੀ। ਸਮੁੱਚੇ ਘਟਨਾਕ੍ਰਮ ਦੇ ਚਲਦਿਆਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।"
ਪੁਲਿਸਕਰਮੀ ਹੈਬਰ ਗਾਸੂ ਸਿੱਖ ਭਾਈਚਾਰੇ ਨਾਲ 'ਨੇੜਤਾ' ਰੱਖਦਾ ਹੈ ਅਤੇ ਪਿੱਛੇ ਜਿਹੇ ਉਸਨੇ ਇੱਕ ਭਾਈਚਾਰਕ ਪ੍ਰੋਗਰਾਮ ਤੇ ਭੰਗੜੇ ਦੇ ਨਾਚ ਵਿੱਚ ਹਿੱਸਾ ਵੀ ਲਿਆ ਸੀ।

ਪੁਲਿਸ ਅਨੁਸਾਰ ਇਸ ਵੀਡੀਓ ਦਾ ਮਕਸਦ ਸਭ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਕੇ ਪਿਆਰ ਸਤਿਕਾਰ ਵਧਾਉਣਾ ਸੀ।

ਇੱਹ ਵੀਡੀਓ ਨਵੰਬਰ ਵਿੱਚ ਰਿਲੀਜ਼ ਕੀਤੀ ਗਈ ਸੀ ਤੇ ਇਸ ਨੂੰ ਹੁਣ ਤੱਕ ੬ ਮਿਲੀਅਨ ਲੋਕ ਦੇਖ ਚੁੱਕੇ ਹਨ।

Share
Published 4 January 2018 12:40pm
Updated 4 January 2018 12:52pm
By Preetinder Grewal

Share this with family and friends